ਖੇਡਾਂ ਵਤਨ ਪੰਜਾਬ ਦੀਆਂ 2026-27 ‘ ਸੀਜਨ-4 ਬਲਾਕ ਪੱਧਰੀ ਖੇਡਾਂ ਦੇ ਤਹਿਤ ਆਰ.ਕੇ.ਆਰੀਆ ਕਾਲਜ ਵਿਖੇ ਕਰਵਾਏ ਗਏ ਕ੍ਰਿਕਟ ਮੁਕਾਬਲੇ

ਸ਼ਹੀਦ ਭਗਤ ਸਿੰਘ ਨਗਰ : ਪੰਜਾਬ ਸਰਕਾਰ ਵਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ 2026-27 ਸੀਜਨ-4 ਦੇ ਬਲਾਕ ਪੱਧਰੀ ਖੇਡਾਂ ਕ੍ਰਿਕਟ ਖੇਡ ਦੇ ਮੁਕਾਬਲੇ ਆਰ.ਕੇ.ਆਰੀਆ ਕਾਲਜ ਨਵਾਂ ਸ਼ਹਿਰ ਵਿਖੇ ਕਰਵਾਏ ਗਏ। ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਸ੍ਰੀਮਤੀ ਵੰਦਨਾ ਚੌਹਾਨ ਜਿਲ੍ਹਾ ਖੇਡ ਅਫਸਰ ਸ਼ਹੀਦ ਭਗਤ ਸਿੰਘ ਨਗਰ ਨੇ ਦੱਸਿਆ ਕਿ ਇਹਨਾਂ ਕ੍ਰਿਕਟ ਖੇਡ ਮੁਕਾਬਲਿਆਂ ਵਿੱਚ ਖਿਡਾਰੀਆਂ ਨੂੰ ਆਸ਼ੀਰਵਾਦ ਦੇਣ ਲਈ ਸ੍ਰੀ ਵਿਨੋਦ ਕੁਮਾਰ ਪ੍ਰਧਾਨ ਆਰੀਆ ਸਮਾਜ, ਕ੍ਰਿਕਟ ਐਸੋਸੀਏਸ਼ਨ ਦੇ ਸਕੱਤਰ ਸ਼੍ਰੀ ਪਰਵੀਨ ਸਰੀਨ, ਅਕਸ਼ੇ ਤੇਜਪਾਲ ਸਿੰਘ ਜੁਆਂਇੰਟ ਸਕੱਤਰ ਵਿਸ਼ੇਸ਼ ਤੌਰ ਪੰਹੁਚੇ ਅਤੇ ਵੱਖ-ਵੱਖ ਉਮਰ ਵਰਗ ਕ੍ਰਿਕਟ ਮੁਕਾਬਲਿਆਂ ਦੇ ਖਿਡਾਰੀਆਂ ਨਾਲ ਜਾਣ-ਪਛਾਣ ਕੀਤੀ ਗਈ ਇਹਨਾਂ ਖੇਡ ਮੁਕਾਬਲਿਆਂ ਵਿੱਚ ਅੰਪਾਇਰਾਂ ਦੀ ਭੂਮਿਕਾ ਜਤਿਨ, ਸ਼ਲਿੰਦਰ, ਆਦਰਸ਼ ਅਤੇ ਮੋਹਿਤ ਕੁਮਾਰ ਨੇ ਬਾਖੂਭੀ ਨਿਭਾਈ


ਡਿਪਟੀ ਕਮਿਸ਼ਨਰ ਸ੍ਰ. ਗੁਲਪ੍ਰੀਤ ਸਿੰਘ ਔਲਖ ਸ਼ਹੀਦ ਭਗਤ ਸਿੰਘ ਨਗਰ ਅਤੇ ਜਿਲ੍ਹਾ ਖੇਡ ਅਫਸਰ ਵਲੋਂ ਬਲਾਕ ਪੱਧਰੀ ਕ੍ਰਿਕਟ ਮੁਕਾਬਲੇ ਕਰਵਾਉਣ ਲਈ ਆਰ.ਕੇ ਆਰੀਆ ਕਾਲਜ ਨਵਾਂ ਸ਼ਹਿਰ ਦੀ ਪੂਰੀ ਮੈਨਜਮੈਂਟ ਕਮੇਟੀ ਦਾ, ਪ੍ਰਬੰਧਕੀ ਸਟਾਫ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ ਜਿਹਨਾਂ ਨੇ ਬਲਾਕ ਪੱਧਰੀ ਖੇਡ ਮੁਕਾਬਲਿਆਂ ਨੂੰ ਵਧੀਆ ਤਰੀਕੇ ਨਾਲ ਨੇਪਰੇ ਚਾੜਨ ਵਿੱਚ ਪੂਰਾ ਸਹਿਯੋਗ ਦਿੱਤਾ ਇਹਨਾਂ ਖੇਡ ਮੁਕਾਬਲਿਆਂ ਦੋਰਾਨ ਵੱਡੀ ਗਿਣਤੀ ਵਿੱਚ ਖਿਡਾਰੀ/ਬੱਚੇ ਹਾਜਰ ਸਨ