ਸੀਨੀਅਰ ਪੱਤਰਕਾਰ ਪਾਇਲ ਮਹਿਤਾ ਦਾ ਦਿਹਾਂਤ: ਪ੍ਰਧਾਨ ਮੰਤਰੀ ਸਮੇਤ ਦੇਸ਼ ਦੇ ਨੁਮਾਇੰਦਿਆਂ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ

ਇੱਕ ਨਿੱਜੀ ਚੈਨਲ ਦੀ ਉੱਘੀ ਅਤੇ ਮਿਹਨਤੀ ਪੱਤਰਕਾਰ ਪਾਇਲ ਮਹਿਤਾ (46) ਦਾ ਐਤਵਾਰ ਤੜਕੇ ਮੁੰਬਈ ਵਿੱਚ ਦਿਹਾਂਤ ਹੋ ਗਿਆ। ਉਹ ਮੁੰਬਈ ਦੇ ਦੌਰੇ ‘ਤੇ ਸਨ ਜਦੋਂ ਅਚਾਨਕ ਉਨ੍ਹਾਂ ਦੀ ਸਿਹਤ ਵਿਗੜ ਗਈ। ਉਨ੍ਹਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਪਰ ਇਲਾਜ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਨ੍ਹਾਂ ਦੀ ਨਬਜ਼ ਰੁਕ ਚੁੱਕੀ ਸੀ।

ਪਾਇਲ ਮਹਿਤਾ ਆਪਣੀ ਮਿਹਨਤ ਅਤੇ ਲਗਨ ਲਈ ਜਾਣੇ ਜਾਂਦੇ ਸਨ। ਉਹ ਮੁੱਖ ਤੌਰ ‘ਤੇ ਸੰਸਦ, ਸਰਕਾਰ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਨਾਲ ਜੁੜੀਆਂ ਖ਼ਬਰਾਂ ਨੂੰ ਕਵਰ ਕਰਦੇ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪਾਇਲ ਜ਼ਮੀਨ ਨਾਲ ਜੁੜੀ ਹੋਈ ਇੱਕ ਪ੍ਰਤਿਭਾਸ਼ਾਲੀ ਪੱਤਰਕਾਰ ਸਨ, ਜਿਨ੍ਹਾਂ ਨੂੰ ਉਨ੍ਹਾਂ ਦੇ ਪਿਆਰ ਭਰੇ ਸੁਭਾਅ ਲਈ ਵੀ ਹਮੇਸ਼ਾ ਯਾਦ ਰੱਖਿਆ ਜਾਵੇਗਾ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਸ ਅਚਾਨਕ ਹੋਏ ਘਾਟੇ ਨੂੰ ਪੱਤਰਕਾਰੀ ਜਗਤ ਲਈ ਅਪੂਰਣਯੋਗ ਨੁਕਸਾਨ ਕਰਾਰ ਦਿੱਤਾ।

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪਾਇਪ ਦੇ ਸਮਰਪਣ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉਹ ਸੰਸਦ ਸੈਸ਼ਨ ਦੌਰਾਨ ਪੂਰੀ ਨਿਸ਼ਠਾ ਨਾਲ ਸਵੇਰ ਤੋਂ ਦੇਰ ਰਾਤ ਤੱਕ ਡਿਉਟੀ ਨਿਭਾਉਂਦੇ ਸਨ।

ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਵੀ ਇਸ ਅਸਮੇਂ ਹੋਏ ਦਿਹਾਂਤ ‘ਤੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ।