ਵਾਰਿਸ ਪੰਜਾਬ ’ਚ ਸ਼ਾਮਲ ਹੋਏ ਪੰਜਾਬੀ ਗੀਤਕਾਰ ਗਿੱਲ ਸਿੰਘ ਰੌਂਤਾ, ਰਾਮਪੁਰਾ ਫੂਲ ਤੋਂ ਲੜਨਗੇ ਚੋਣ

ਪੰਜਾਬ ਦੀ ਸਿਆਸਤ ਨਾਲ ਜੁੜੀ ਇੱਕ ਹੋਰ ਅਹਿਮ ਖ਼ਬਰ ਸਾਹਮਣੇ ਆਈ ਹੈ। ਪੰਜਾਬੀ ਗੀਤਕਾਰ ਗਿੱਲ ਸਿੰਘ ਰੌਂਤਾ ਨੇ ਅਮ੍ਰਿਤਪਾਲ ਦੀ ‘ਵਾਰਿਸ ਪੰਜਾਬ ਦੇ’ ਪਾਰਟੀ ਵਿੱਚ ਸ਼ਾਮਲ ਹੋ ਗਏ ਨੇ

ਗਿੱਲ ਸਿੰਘ ਰੌਂਤਾ ਦੇ ਇਸ ਸਿਆਸੀ ਕਦਮ ਤੋਂ ਬਾਅਦ ਚਰਚਾ ਤੇਜ਼ ਹੋ ਗਈ ਹੈ ਕਿ ਉਹ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਰਾਮਪੁਰਾ ਫੂਲ ਹਲਕੇ ਤੋਂ MLA ਦੀ ਚੋਣ ਲੜ ਸਕਦੇ ਹਨ। ਹਾਲਾਂਕਿ ਉਨ੍ਹਾਂ ਵੱਲੋਂ ਚੋਣ ਲੜਨ ਬਾਰੇ ਅੰਤਿਮ ਐਲਾਨ ਜਾਂ ਉਮੀਦਵਾਰੀ ਦੀ ਅਧਿਕਾਰਤ ਪੁਸ਼ਟੀ ਹੋਣੀ ਅਜੇ ਬਾਕੀ ਹੈ।

ਪੰਜਾਬੀ ਸੰਗੀਤ ਨਾਲ ਜੁੜੇ ਗਿੱਲ ਸਿੰਘ ਰੌਂਤਾ ਦੇ ‘ਵਾਰਿਸ ਪੰਜਾਬ ਦੇ’ ਨਾਲ ਜੁੜਨ ਨੂੰ ਸਿਆਸੀ ਹਲਕਿਆਂ ਵਿੱਚ ਵੀ ਅਹਿਮ ਘਟਨਾਕ੍ਰਮ ਵਜੋਂ ਦੇਖਿਆ ਜਾ ਰਿਹਾ ਹੈ।