ਮਸ਼ਹੂਰ ਸੋਸ਼ਲ ਮੀਡੀਆ ਸਟਾਰ ਮੈਡ ਸੰਧੂ ਦਾ ਗੋਲੀਆਂ ਮਾਰਕੇ ਕੀਤਾ ਕਤਲ

ਅੰਮ੍ਰਿਤਸਰ : ਇਸ ਵੇਲੇ ਦੀ ਵੱਡੀ ਖਬਰ ਆ ਰਹੀ ਆ ਕੇ ਪੰਜਾਬੀ ਇੰਨਫਲੂਐਂਸਰ ਅਤੇ ਮੇਕਅਪ ਆਰਟਿਸਟ ਮੈਡ ਸੰਧੂ ’ਤੇ ਅੰਮ੍ਰਿਤਸਰ ਵਿੱਚ ਗੋਲੀਆਂ ਚੱਲੀਆਂ ਆ ਨੇ, ਦੱਸਿਆ ਜਾ ਰਿਹਾ ਗੋਲੀਆਂ ਵੀ ਲੱਗੀਆਂ ਨੇ ਤੇ ਹਸਪਤਾਲ ਲਿਜਾਂਦੇ ਸਮੇ ਉਸਦੀ ਮੌਤ ਹੋਈ ਗਈ ਆ , ਕਿੰਨਾ ਨੇ ਗੋਲੀਆਂ ਚਲਾਈਆਂ, ਕਿ ਰੰਜਿਸ਼ ਸੀ, ਹਜੇ ਇਸਦੀ ਜਾਣਕਾਰੀ ਨਹੀਂ ਸਾਹਮਣੇ ਆਈ ਆ ਪਰ ਦੱਸਿਆ ਜਾ ਰਿਹਾ ਮੈਡ ਸੰਧੂ ਦੀ ਮੌਤ ਹੋਈ ਗਈ

ਤੁਹਾਨੂੰ ਦਸਦੀਏ ਮੈਡ ਸੰਧੂ ਸੋਸ਼ਲ ਮੀਡੀਆ ਤੇ’ ਕਾਫੀ ਮਸ਼ਹੂਰ ਨੇ ਤੇ ਮੇਕਅਪ ਆਰਟਿਸਟ ਤੇ ਉਨ੍ਹਾਂ ਦਾ ਪੂਰਾ ਨਾਮ ਮਧੁਨ ਸੂਦਨ ਸੰਧੂ ਦੱਸਿਆ ਜਾ ਰਿਹਾ ਹੈ ਤੇ ਮਿਲੀ ਜਾਣਕਾਰੀ ਮੁਤਾਬਕ ਹਮਲਾਵਰਾਂ ਵੱਲੋਂ ਉਨ੍ਹਾਂ ’ਤੇ ਗੋਲੀਆਂ ਚਲਾਈਆਂ ਗਈਆਂ। ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਹਮਲੇ ਦੇ ਕਾਰਨਾਂ ਅਤੇ ਹਮਲਾਵਰਾਂ ਸਬੰਧੀ ਫਿਲਹਾਲ ਹੋਰ ਜਾਣਕਾਰੀ ਦੀ ਉਡੀਕ ਹੈ।

ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਘਟਨਾ ਨਾਲ ਜੁੜੇ ਤੱਥ ਸਬੰਧੀ ਅਧਿਕਾਰਤ ਜਾਣਕਾਰੀ ਸਾਹਮਣੇ ਆਉਣ ਤੋਂ ਬਾਅਦ ਹੀ ਪੂਰੀ ਤਸਵੀਰ ਸਪੱਸ਼ਟ ਤੁਹਾਨੂੰ ਕੀਤੀ ਜਾਵੇਗੀ, ਫਿਲਹਾਲ ਜਿੰਨੀ ਜਾਣਕਾਰੀ ਮਿਲੀ ਆ ਉਹ ਤੁਹਾਨੂੰ ਅਸੀ ਦੱਸ ਰਹੇ