ਸਕੂਲ ਮਾਮਲੇ ਨੂੰ ਲੈਕੇ ਵਿਵਾਦ ਮਗਰੋਂ ਸੁਖਵੀਰ ਮਾਈਸਰਖਾਨਾ ’ਤੇ ਵੱਡਾ ਐਕਸ਼ਨ, ਕੀਤਾ ਪਾਰਟੀ ਚੋਂ ਬਾਹਰ

ਮੌੜ ਤੋਂ ‘ਆਪ’ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਖ਼ਿਲਾਫ਼ ਪਾਰਟੀ ਨੇ ਵੱਡੀ ਕਾਰਵਾਈ ਕੀਤੀ ਹੈ। ਪਾਰਟੀ ਵੱਲੋਂ ਉਨ੍ਹਾਂ ਨੂੰ ਕਥਿਤ ਤੌਰ ’ਤੇ ਪਾਰਟੀ ਵਿਰੋਧੀ ਗਤੀਵਿਧੀਆਂ ਅਤੇ ਪਾਰਟੀ ਦੀ ਛਵੀ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਗੱਲਾਂ ਦੇ ਦੋਸ਼ਾਂ ਦੇ ਚਲਦਿਆਂ ਪਾਰਟੀ ’ਚੋਂ ਕੱਢੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ।

ਦੱਸਿਆ ਜਾ ਰਿਹਾ ਹੈ ਕਿ ਪਾਰਟੀ ਵੱਲੋਂ ਇਤਰਾਜ਼ ਉਸ ਮਾਮਲੇ ’ਤੇ ਕੀਤਾ ਗਿਆ ਹੈ, ਜਿਸ ਵਿੱਚ ਵਿਧਾਇਕ ਵੱਲੋਂ ਇੱਕ ਸਕੂਲ ਨਾਲ ਸਬੰਧਤ ਮੁੱਦਾ ਉਠਾਇਆ ਗਿਆ ਸੀ। ਪਾਰਟੀ ਪੱਖ ਮੁਤਾਬਕ, ਜਿਸ ਸਕੂਲ ਦਾ ਜ਼ਿਕਰ ਵਿਧਾਇਕ ਵੱਲੋਂ ਕੀਤਾ ਗਿਆ ਸੀ, ਉੱਥੇ ਪਹਿਲਾਂ ਹੀ 25 ਅਧਿਆਪਕ ਤਾਇਨਾਤ ਹਨ।

ਪਾਰਟੀ ਦਾ ਦੋਸ਼ ਹੈ ਕਿ ਇਸ ਮਾਮਲੇ ਨੂੰ ਲੈ ਕੇ ਕਥਿਤ ਤੌਰ ’ਤੇ ਅਜਿਹੀ ਜਾਣਕਾਰੀ ਸਾਹਮਣੇ ਰੱਖੀ ਗਈ, ਜਿਸ ਨਾਲ ਪਾਰਟੀ ਦੀ ਛਵੀ ਪ੍ਰਭਾਵਿਤ ਹੋਈ। ਇਸੇ ਨੂੰ ਲੈ ਕੇ ਹੁਣ ਪਾਰਟੀ ਨੇ ਵਿਧਾਇਕ ਖ਼ਿਲਾਫ਼ ਸਖ਼ਤ ਅਨੁਸ਼ਾਸਨਾਤਮਕ ਕਦਮ ਚੁੱਕਿਆ ਹੈ