ਅਮਰੀਕਾ-ਈਰਾਨ ਜੰਗ ਵਿਚਾਲੇ: ਪਾਸਟਰਾਂ ਨੇ ਰਾਸ਼ਟਰਪਤੀ ਟਰੰਪ ਦੀ ਸੁਰੱਖਿਆ ਲਈ ਕੀਤੀ ਵਿਸ਼ੇਸ਼ ਪ੍ਰਾਰਥਨਾ

ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵ੍ਹਾਈਟ ਹਾਊਸ ਦੇ ਓਵਲ ਆਫਿਸ ਵਿੱਚ ਦੇਸ਼ ਭਰ ਤੋਂ ਆਏ ਪ੍ਰਮੁੱਖ ਪਾਸਟਰਾਂ ਨਾਲ ਇੱਕ ਪ੍ਰਭਾਵਸ਼ਾਲੀ ਪ੍ਰਾਰਥਨਾ ਸਭਾ ਵਿੱਚ ਹਿੱਸਾ ਲਿਆ। ਇਸ ਮੌਕੇ ਰਾਸ਼ਟਰਪਤੀ ਦੇ ਨਾਲ ਮਿਲ ਕੇ ਅਮਰੀਕਾ ਦੇਸ਼ ਦੀ ਸ਼ਾਂਤੀ, ਆਰਮੀ ਤੇ ਸੁਰੱਖਿਆ ਅਤੇ ਬਿਹਤਰ ਭਵਿੱਖ ਲਈ ਅਰਦਾਸ ਕੀਤੀ ਗਈ

ਮੁੱਖ ਹਾਈਲਾਈਟਸ:
ਸਾਂਝੀ ਪ੍ਰਾਰਥਨਾ: ਈਵੈਂਜਲੀਕਲ ਪਾਦਰੀਆਂ ਨੇ ਰਾਸ਼ਟਰਪਤੀ ਦੇ ‘ਰੇਜ਼ੋਲਿਊਟ ਡੈਸਕ’ ਦੇ ਆਲੇ-ਦੁਆਲੇ ਇਕੱਠੇ ਹੋ ਕੇ ਉਨ੍ਹਾਂ ਦੀ ਸਫਲਤਾ ਅਤੇ ਮਾਰਗਦਰਸ਼ਨ ਲਈ ਪ੍ਰਾਰਥਨਾ ਕੀਤੀ।

ਸੁਰੱਖਿਆ ਦੀ ਮੰਗ: ਪ੍ਰਾਰਥਨਾ ਦੌਰਾਨ ਖਾਸ ਤੌਰ ‘ਤੇ ਅਮਰੀਕੀ ਫੌਜ, ਸੇਵਾ ਮੈਂਬਰਾਂ ਅਤੇ ਰਾਸ਼ਟਰਪਤੀ ਦੀ ਸੁਰੱਖਿਆ ਅਤੇ ਤੇ ਉਨ੍ਹਾਂ ਦੀ ਚੰਗੀ ਸਿਹਤ ਲਈ ਦੁਆ ਕੀਤੀ ਗਈ।

ਮੁੱਖ ਹਸਤੀਆਂ ਦੀ ਸ਼ਮੂਲੀਅਤ: ਇਸ ਪ੍ਰਾਥਨਾ ਸਭਾ ਚ’ ਵ੍ਹਾਈਟ ਹਾਊਸ ਫੈਥ ਹਾਊਸ ਦੀ ਮੁਖੀ ਪਾਸਟਰ ਪੌਲਾ, ਪਾਸਟਰ Jenetezen Franklin, ਪਾਸਟਰ Greg Laurie, ਰੌਬਰਟ ਜੇਫਰੈਸ, ਸੈਮੂਅਲ ਰੌਡਰਿਗਜ਼ ਅਤੇ ਇਤਿਹਾਸਕਾਰ ਡੇਵਿਡ ਬਾਰਟਨ ਵਰਗੇ ਨਾਮਵਰ ਪਾਸਟਰ ਸ਼ਾਮਲ ਸਨ

ਇਸ ਸਮਾਗਮ ਨੂੰ ਰਾਸ਼ਟਰਪਤੀ ਟਰੰਪ ਦੇ ਈਸਾਈ ਭਾਈਚਾਰੇ ਨਾਲ ਮਜ਼ਬੂਤ ਸਬੰਧਾਂ ਦੇ ਪ੍ਰਤੀਕ ਵਜੋਂ ਦੇਖਿਆ ਜਾ ਰਿਹਾ ਹੈ। ਰਾਸ਼ਟਰਪਤੀ ਦੇ ਵਿਸ਼ੇਸ਼ ਸਹਾਇਕ ਮਾਰਗੋਟ ਮਾਰਟਿਨ ਨੇ ਸੋਸ਼ਲ ਮੀਡੀਆ ਪਲੇਟਫਾਰਮ ‘X’ ‘ਤੇ ਇਸ ਘਟਨਾ ਦੀ ਇੱਕ ਵੀਡੀਓ ਸਾਂਝੀ ਕੀਤੀ, ਜਿਸ ਵਿੱਚ ਧਾਰਮਿਕ ਆਗੂਆਂ ਨੂੰ ਰਾਸ਼ਟਰਪਤੀ ‘ਤੇ ਹੱਥ ਰੱਖ ਕੇ ਉਨ੍ਹਾਂ ਲਈ ਅਸੀਸਾਂ ਮੰਗਦੇ ਹੋਏ ਦੇਖਿਆ ਜਾ ਸਕਦਾ ਹੈ

“ਰਾਸ਼ਟਰਪਤੀ ਲਈ ਪ੍ਰਾਰਥਨਾ ਕਰਨਾ ਇੱਕ ਮਾਣ ਵਾਲੀ ਗੱਲ ਸੀ। ਇਹ ਇੱਕ ਬਹੁਤ ਹੀ ਅਰਥਪੂਰਨ ਦਿਨ ਸੀ ਜਿੱਥੇ ਅਸੀਂ ਰਾਸ਼ਟਰੀ ਲੀਡਰਸ਼ਿਪ ਲਈ ਪ੍ਰਮਾਤਮਾ ਤੋਂ ਬੁੱਧੀ ਅਤੇ ਸੁਰੱਖਿਆ ਦੀ ਮੰਗ ਕੀਤੀ।”
— ਪਾਦਰੀ ਰੌਬਰਟ ਜੇਫਰੈਸ

ਵ੍ਹਾਈਟ ਹਾਊਸ ਫੇਥ ਆਫਿਸ ਦੀ ਭੂਮਿਕਾ
ਇਸ ਪ੍ਰਾਰਥਨਾ ਸਭਾ ਦਾ ਆਯੋਜਨ ਵ੍ਹਾਈਟ ਹਾਊਸ ਫੇਥ ਆਫਿਸ (White House Faith Office) ਦੇ ਸਹਿਯੋਗ ਨਾਲ ਕੀਤਾ ਗਿਆ ਸੀ। ਟਰੰਪ ਪ੍ਰਸ਼ਾਸਨ ਲਗਾਤਾਰ ਧਾਰਮਿਕ ਆਜ਼ਾਦੀ ਅਤੇ ਸਰਕਾਰ ਵਿੱਚ ਵਿਸ਼ਵਾਸ-ਅਧਾਰਤ ਸ਼ਮੂਲੀਅਤ ਨੂੰ ਉਤਸ਼ਾਹਿਤ ਕਰਦਾ ਰਿਹਾ ਹੈ। ਜਿੱਥੇ ਸਮਰਥਕ ਇਸ ਨੂੰ ਅਧਿਆਤਮਿਕ ਸਹਾਇਤਾ ਵਜੋਂ ਦੇਖ ਰਹੇ ਹਨ, ਉੱਥੇ ਹੀ ਕੁਝ ਆਲੋਚਕ ਇਸ ਨੂੰ ਧਰਮ ਅਤੇ ਰਾਜਨੀਤੀ ਦੇ ਸੁਮੇਲ ‘ਤੇ ਚਰਚਾ ਦਾ ਵਿਸ਼ਾ ਮੰਨਦੇ ਹਨ।

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਟਰੰਪ ਨੇ ਧਾਰਮਿਕ ਆਗੂਆਂ ਨਾਲ ਇਸ ਤਰ੍ਹਾਂ ਦੀ ਨੇੜਤਾ ਦਿਖਾਈ ਹੋਵੇ। ਇਹ ਸਾਂਝ ਲਗਾਤਾਰ ਵਾਸ਼ਿੰਗਟਨ ਦੀਆਂ ਨੀਤੀਆਂ ਅਤੇ ਰਾਜਨੀਤਿਕ ਸੰਦੇਸ਼ਾਂ ਵਿੱਚ ਇੱਕ ਅਹਿਮ ਭੂਮਿਕਾ ਨਿਭਾ ਰਹੀ ਹੈ

ਰਾਸ਼ਟਰਪਤੀ ਦੀ ਪਹਿਲਕਦਮੀ ਦੀ ਸ਼ਲਾਘਾ
ਪਾਸਟਰ ਜੌਹਨਸਨ ਨੇ ਲਿਖਿਆ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਪ੍ਰਾਰਥਨਾਵਾਂ ਵਿੱਚ ਯਾਦ ਕਰਨਾ ਅਤੇ ਉਨ੍ਹਾਂ ਲਈ ਅਸੀਸਾਂ ਮੰਗਣਾ ਆਪਣੇ ਆਪ ਵਿੱਚ ਇੱਕ ਸੁਭਾਗ ਹੈ। ਉਨ੍ਹਾਂ ਨੇ ਇਸ ਦਾ ਸਭ ਤੋਂ ਵੱਡਾ ਕਾਰਨ ਇਹ ਦੱਸਿਆ ਕਿ ਰਾਸ਼ਟਰਪਤੀ ਟਰੰਪ ਖੁਦ ਨਿੱਜੀ ਤੌਰ ‘ਤੇ ਪਾਦਰੀਆਂ ਨੂੰ ਆਪਣੇ ਲਈ ਪ੍ਰਾਰਥਨਾ ਕਰਨ ਦਾ ਸੱਦਾ ਦਿੰਦੇ ਹਨ