ਵਿੰਡਸਰ: ਕੈਨੇਡਾ ਦੇ ਸ਼ਹਿਰ ਵਿੰਡਸਰ ਵਿੱਚ ਵਾਪਰੀ ਇੱਕ ਵੱਡੀ ਵਾਰਦਾਤ ਵਿੱਚ ਮਸ਼ਹੂਰ ਸੋਸ਼ਲ ਮੀਡੀਆ ਸਟਾਰ ਨੈਂਸੀ ਗਰੇਵਾਲ ਦਾ ਕਤਲ ਕਰ ਦਿੱਤਾ ਗਿਆ ਹੈ। ਇਸ ਕਤਲ ਤੋਂ ਬਾਅਦ ਹੁਣ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਰਾਹੀਂ ਇਸ ਦੀ ਜ਼ਿੰਮੇਵਾਰੀ ਅਕਾਸ਼ ਹਰੀਕੇ ਅਤੇ ਸੁੱਖਾ ਸੰਧੂ (ਸੰਧੂ ਗਰੁੱਪ) ਵੱਲੋਂ ਲਈ ਗਈ ਹੈ
ਸੋਸ਼ਲ ਮੀਡੀਆ ਪੋਸਟ ਰਾਹੀਂ ਕੀਤਾ ਦਾਅਵਾ
ਕਤਲ ਦੀ ਜ਼ਿੰਮੇਵਾਰੀ ਲੈਂਦਿਆਂ ਅਕਾਸ਼ ਹਰੀਕੇ ਅਤੇ ਸੁੱਖਾ ਸੰਧੂ ਨੇ ਸੋਸ਼ਲ ਮੀਡੀਆ ‘ਤੇ ਲਿਖਿਆ ਕਿ ਇਹ ਕਾਰਵਾਈ ਉਨ੍ਹਾਂ ਦੇ ਸਾਥੀਆਂ ਵੱਲੋਂ ਕੀਤੀ ਗਈ ਹੈ। ਪੋਸਟ ਵਿੱਚ ਕਿਹਾ ਗਿਆ:
“ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ। ਵਿੰਡਸਰ, ਓਨਟਾਰੀਓ ਵਿੱਚ ਜੋ ਨੈਂਸੀ ਗਰੇਵਾਲ ਦਾ ਕਤਲ ਹੋਇਆ ਹੈ, ਉਸ ਦੀ ਜ਼ਿੰਮੇਵਾਰੀ ਅਕਾਸ਼ ਹਰੀਕੇ ਤੇ ਸੁੱਖਾ ਸੰਧੂ ਲੈਂਦੇ ਹਨ। ਇਹ ਸਾਡੇ ਧਰਮ ਅਤੇ ਖਾਲਿਸਤਾਨ ਬਾਰੇ ਗਲਤ ਬੋਲਦੀ ਸੀ, ਜਿਸ ਦਾ ਨਤੀਜਾ ਇਸ ਨੂੰ ਮਿਲ ਗਿਆ ਹੈ”

ਵਿਰੋਧ ਕਰਨ ਵਾਲਿਆਂ ਨੂੰ ਦਿੱਤੀ ਚੇਤਾਵਨੀ
ਉਕਤ ਗਰੁੱਪ ਨੇ ਆਪਣੀ ਪੋਸਟ ਵਿੱਚ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਕਿਸੇ ਖਾਸ ਧਰਮ ਜਾਂ ਕਮਿਊਨਿਟੀ ਨਾਲ ਨਿੱਜੀ ਦੁਸ਼ਮਣੀ ਨਹੀਂ ਹੈ। ਹਾਲਾਂਕਿ, ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੋ ਕੋਈ ਵੀ “ਕੌਮ ਜਾਂ ਖਾਲਿਸਤਾਨ” ਦੇ ਖਿਲਾਫ ਬੋਲੇਗਾ, ਉਸ ਦਾ ਹਾਲ ਵੀ ਅਜਿਹਾ ਹੀ ਹੋਵੇਗਾ। ਪੋਸਟ ਦੇ ਅਖੀਰ ਵਿੱਚ ਉਨ੍ਹਾਂ ਨੇ ਲਿਖਿਆ— “ਸ਼ਸਤ੍ਰਾਂ ਦੇ ਅਧੀਨ ਹੈ ਰਾਜ”
ਕੈਨੇਡੀਅਨ ਪੁਲਿਸ ਵੱਲੋਂ ਫਿਲਹਾਲ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਸੋਸ਼ਲ ਮੀਡੀਆ ਪੋਸਟ ਦੀ ਸੱਚਾਈ ਦੀ ਵੀ ਪੁਸ਼ਟੀ ਕੀਤੀ ਜਾ ਰਹੀ ਹੈ। ਨੈਂਸੀ ਗਰੇਵਾਲ ਸੋਸ਼ਲ ਮੀਡੀਆ ‘ਤੇ ਕਾਫੀ ਸਰਗਰਮ ਸੀ ਅਤੇ ਅਕਸਰ ਵਿਵਾਦਤ ਮੁੱਦਿਆਂ ‘ਤੇ ਆਪਣੀ ਰਾਏ ਰੱਖਦੀ ਸੀ।


