ਰਾਜਸਥਾਨ : ਮਾਮਲਾ ਰਾਜਸਥਾਨ ਦਾ ਆ ਜਿਥੇ ਦੀ ਇੱਕ ਯੂਨੀਵਰਸਿਟੀ ਨੇ ਸਿੱਖ ਨੂੰ ਇਸ ਲਈ ਪੇਪਰ ਪਾਉਣ ਤੋਂ ਰੋਕਦਾ ਕਿਉਂ ਉਸਨੇ ਕਕਾਰ ਪਾਏ ਹੋਏ ਸੀ, ਉਸਨੂੰ ਪੇਪਰ ਹਾਲ ਅੰਦਰ ਦਾਖਲ ਨਹੀਂ ਹੋਣ ਦਿੱਤਾ, ਦਸਦੀਏ ਪੰਜਾਬ ਦੇ ਤਰਨ ਤਾਰਨ ਦੇ ਪਿੰਡ ਫੇਲੋਕੇ ਨਾਲ ਸੰਬੰਧਿਤ ਇੱਕ ਸਿੱਖ ਵਿਦਿਆਰਥਣ ਨੂੰ ਜੱਜ ਦਾ ਪੇਪਰ ਪਾਉਣ ਨਹੀਂ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਉਕਤ ਲੜਕੀ ਨੂੰ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਸਿਰਫ਼ ਇਸ ਗੱਲ ਕਰਕੇ ਪੇਪਰ ਦੇਣ ਤੋਂ ਰੋਕਿਆ ਗਿਆ ਕਿਉਂਕਿ ਉਸਨੇ ਕਕਾਰ ਪਾਏ ਹੋਏ ਸੀ ਤੇ ਯੂਨੀਵਰਸਿਟੀ ਵਾਲੇ ਕਹਿੰਦੇ ਜੇ ਤੁਸੀਂ ਪੇਪਰ ਪਾਉਣਾ ਤਾਂ ਇਸਨੂੰ ਉਤਾਰੋ ਪਰ ਕੁੜੀ ਨੇ ਕਕਾਰ ਉਤਾਰਨ ਤੋਂ ਮਨ੍ਹਾ ਕਰ ਦਿੱਤਾ ਤੇ ਵੀਡੀਓ ਬਣਾਕੇ ਸੋਸ਼ਲ ਮੀਡੀਆ ਤੇ’ ਵਿਰਲਾ ਕਰ ਦਿੱਤੀ ਤੇ ਜਿਸ ਤੋਂ ਬਾਅਦ ਹੁਣ SGPC ਨੇ ਵੱਡਾ ਐਕਸ਼ਨ ਲੈਂਦੇ ਹੋਏ ਯੂਨੀਵਰਸਿਟੀ ਕੋਲੋਂ ਤੇ ਰਾਜਸਥਾਨ ਦੀ ਸਰਕਾਰ ਕੋਲੋਂ ਜਵਾਬ ਮੰਗਿਆ ਆ


