ਪਟਿਆਲਾ ਦੇ ਸਮਾਣਾ ਵਿਚ ਭਾਖੜਾ ਨਹਿਰ ‘ਤੇ ਨਾਰੀਅਲ ਵਹਾਉਦੇ ਸਮੇਂ ਇੱਕ ਮਹਿਲਾ ਨਾਲ ਭਿਆਨਕ ਹਾਦਸਾ ਵਾਪਰ ਗਿਆ। ਇਸ ਦੋਰਾਨ ਮਹਿਲਾ ਦਾ ਪੈਰ ਫਿਸਲ ਗਿਆ ਅਤੇ ਉਸਦੇ ਡੇਢ ਸਾਲਾ ਬੱਚੇ ਦੀ ਡੁੱਬਣ ਨਾਲ ਮੌਤ ਹੋ ਗਈ। ਘਟਨਾ ਦੇ ਬਾਅਦ ਮਹਿਲਾ ਦੀ ਮ੍ਰਿਤਕ ਦੇਹ ਨੂੰ ਲੋਕਾਂ ਨੇ ਬਾਹਰ ਕੱਢਿਆ ਤੇ ਡੇਢ ਸਾਲਾ ਬੱਚੇ ਦੀ ਭਾਲ ਅਜੇ ਜਾਰੀ ਹੈ।
ਹਾਦਸੇ ਵਿੱਚ ਗੁਰਪ੍ਰੀਤ ਕੌਰ ਦੀ ਮੌਤ ਹੋ ਗਈ ਜਦੋਂਕਿ ਉਸਦੇ ਡੇਢ ਸਾਲ ਦੇ ਬੱਚੇ ਗੁਰਨਾਜ ਦੀ ਭਾਲ ਅਜੇ ਵੀ ਜਾਰੀ ਹੈ। ਘਟਨਾ ਸਮੇਂ ਗੁਰਪ੍ਰੀਤ ਕੌਰ ਦਾ ਪਰਿਵਾਰ ਤੇ ਪਤੀ ਗੱਡੀ ਵਿਚ ਬੈਠੇ ਸਨ ਪਰ ਜਦੋਂ ਤੱਕ ਉਹ ਮੌਕੇ ‘ਤੇ ਪਹੁੰਚੇ ਦੋਵੇਂ ਡੁੱਬ ਚੁੱਕੇ ਸਨ। ਪੁਲਿਸ ਵੱਲੋ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।