ਮਾਨਸਾ : ਤੁਹਾਨੂੰ ਦਸਦੀਏ ਬੀਤੇ ਦਿਨੀ ਮਾਨਸਾ ਚ’ ਇੱਕ ਦਲਜੀਤ ਨਾਮ ਦੇ ਬੰਦੇ ਦੀ ਸ਼ੱਕੀ ਹਲਾਤਾਂ ਚ’ ਮੌਤ ਹੋ ਗਈ ਸੀ , ਤੇ ਪੁਲਿਸ ਨੇ ਕਿਹਾ ਕੇ ਇਹ ਕਤਲ ਦਾ ਮਾਮਲਾ ਆ, ਕੋਈ ਕਹਿੰਦਾ ਸੀ ਨਸ਼ੇ ਦੇ ਓਵਰਡੋਜ਼ ਨਾਲ ਮੌਤ ਹੋਈ ਸੀ , ਜਿਸ ਕਰਨ ਮਾਮਲਾ ਕਾਫ਼ੀ ਚਰਚਾ ਚ ਰਿਹਾ, ਤੇ ਹੁਣ ਮ੍ਰਿਤਕ ਦਲਜੀਤ ਸਿੰਘ ਦੇ ਪਰਿਵਾਰ ਨੇ ਹੁਣ ਉਸ ਦਾ ਅੰਤਿਮ ਸਸਕਾਰ ਕਰਨ ਲਈ ਸਹਿਮਤੀ ਜਤਾ ਦਿੱਤੀ ਹੈ। ਪਰਿਵਾਰ ਵੱਲੋਂ ਪਹਿਲਾਂ ਦਿੱਤੇ ਬਿਆਨ ਹੁਣ ਬਦਲ ਗਏ ਨੇ ਉਨ੍ਹਾਂ ਕਿਹਾ ਸਾਨੂ ਨੂੰ ਗੁਮਰਾਹ ਕੀਤਾ ਗਿਆ ਸੀ, ਜਿਸ ਕਾਰਨ ਉਹ ਦਲਜੀਤ ਦੀ ਮ੍ਰਿਤਕ ਦੇਹ ਨੂੰ ਮੋਰਚੇ ਵਿੱਚ ਲਿਜਾ ਰਹੇ ਸਨ। ਪਰਿਵਾਰ ਨੇ ਦੱਸਿਆ ਕਿ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਪਰਿਵਾਰ ਮੁਤਾਬਕ ਉਨ੍ਹਾਂ ਦੀ ਮੁੱਖ ਮੰਗ ਦੋਸ਼ੀਆਂ ਦੀ ਗ੍ਰਿਫ਼ਤਾਰੀ ਸੀ, ਜੋ ਹੁਣ ਪੂਰੀ ਹੋ ਗਈ ਹੈ। ਇਸ ਤੋਂ ਬਾਅਦ ਪਰਿਵਾਰ ਨੇ ਪੁਲਿਸ ਅਤੇ ਪ੍ਰਸ਼ਾਸਨ ਅੱਗੇ ਆਪਣੇ ਪੁੱਤਰ ਦਾ ਅੰਤਿਮ ਸਸਕਾਰ ਕਰਵਾਉਣ ਦੀ ਅਪੀਲ ਕੀਤੀ ਹੈ
