ਲੁਧਿਆਣਾ : ਸਮਰਾਲਾ ਦੇ ਨਜ਼ਦੀਕ ਸਰਹੰਦ ਨਹਿਰ ਵਿੱਚੋਂ ਇੱਕ ਔਰਤ ਦੀ ਅਣਪਛਾਤੀ ਲਾਸ਼ ਮਿਲੀ ਸਮਰਾਲਾ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਮਰਾਲਾ ਦੇ ਸਿਵਲ ਹਸਪਤਾਲ ਵਿਖੇ ਮੋਰਚਰੀ ਵਿੱਚ ਰਖਾ ਦਿੱਤਾ ਅਤੇ ਅੱਜ ਇਸ ਔਰਤ ਦੀ ਪਹਿਚਾਣ ਗਾਇਕਾ ਇੰਦਰ ਕੌਰ ਉਰਫ਼ ਯਸ਼ਿੰਦਰ ਕੌਰ (29) ਦਾ ਲੁਧਿਆਣਾ ਵਜੋਂ ਹੋਈ ਹੈ ਪਰਿਵਾਰਿਕ ਮੈਂਬਰਾਂ ਨੇ ਗਾਇਕਾ ਇੰਦਰ ਕੌਰ ਉਰਫ਼ ਯਸ਼ਿੰਦਰ ਕੌਰ ਦੇ ਕਤਲ ਹੋਣ ਅਤੇ ਅਗਵਾਹ ਹੋਣ ਦੇ ਦੋਸ਼ ਲਾਏ ਹਨ ਪ੍ਰਾਪਤ ਜਾਣਕਾਰੀ ਅਨੁਸਾਰ ਗਾਇਕਾ ਇੰਦਰ ਕੌਰ ਉਰਫ਼ ਯਸ਼ਿੰਦਰ ਕੌਰ ਲਾਸ਼ ਅੱਜ ਸਵੇਰੇ 11:00 ਵਜੇ ਨੀਲੋਂ ਨਹਿਰ ਤੋਂ ਬਰਾਮਦ ਕੀਤੀ ਗਈ। ਇੰਦਰ ਨੂੰ ਛੇ ਦਿਨ ਪਹਿਲਾਂ ਬੰਦੂਕ ਦੀ ਨੋਕ ‘ਤੇ ਅਗਵਾ ਕਰ ਲਿਆ ਗਿਆ ਸੀ, ਅਤੇ ਉਸਦਾ ਪਰਿਵਾਰ ਉਦੋਂ ਤੋਂ ਹੀ ਉਸਦੀ ਲਗਾਤਾਰ ਭਾਲ ਕਰ ਰਿਹਾ ਸੀ
ਪਰਿਵਾਰ ਨੇ ਦੱਸਿਆ ਕਿ ਮੋਗਾ ਦਾ ਰਹਿਣ ਵਾਲਾ ਇੱਕ ਵਿਅਕਤੀ ਉਸਦੀ ਮਰਜ਼ੀ ਦੇ ਵਿਰੁੱਧ ਵਿਆਹ ਕਰਨ ਲਈ ਦਬਾਅ ਪਾ ਰਿਹਾ ਸੀ। ਜਦੋਂ ਉਸਨੇ ਇਨਕਾਰ ਕਰ ਦਿੱਤਾ, ਤਾਂ ਉਸਨੇ ਉਸਨੂੰ ਅਗਵਾ ਕਰ ਲਿਆ। ਇਸ ਤੋਂ ਬਾਅਦ, ਕਤਲ ਕਰਨ ਤੋਂ ਬਾਅਦ, ਉਹ ਕੈਨੇਡਾ ਭੱਜ ਗਿਆ
ਉਹ ਕਤਲ ਨੂੰ ਅੰਜਾਮ ਦੇਣ ਲਈ ਖਾਸ ਤੌਰ ‘ਤੇ ਕੈਨੇਡਾ ਤੋਂ ਪੰਜਾਬ ਆਇਆ ਸੀ। ਫਿਲਹਾਲ, ਪੁਲਿਸ ਨੇ ਮ੍ਰਿਤਕ ਦੀ ਲਾਸ਼ ਨਹਿਰ ਤੋਂ ਬਰਾਮਦ ਕਰ ਲਈ ਹੈ ਅਤੇ ਪੋਸਟਮਾਰਟਮ ਲਈ ਸਮਰਾਲਾ ਦੇ ਸਿਵਲ ਹਸਪਤਾਲ ਭੇਜ ਦਿੱਤੀ ਹੈ
ASI ਪਰਮਜੀਤ ਸਿੰਘ ਲੁਧਿਆਣਾ ਨੇ ਦੱਸਿਆ ਕਿ ਗਾਇਕਾ ਇੰਦਰ ਕੌਰ ਉਰਫ਼ ਯਸ਼ਿੰਦਰ ਕੌਰ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਇੱਕ ਦਰਖਾਸਤ ਦਿੱਤੀ ਗਈ ਸੀ ਕਿ ਉਹਨਾਂ ਦੀ ਲੜਕੀ ਨੂੰ ਗਨ ਪੁਆਇੰਟ ਤੇ ਅਗਵਾਹ ਕਰ ਲਿਆ ਹੈ ਜਿਸ ਦੀ ਭਾਲ ਲੁਧਿਆਣਾ ਪੁਲਿਸ ਵੱਲੋਂ ਕੀਤੀ ਜਾ ਰਹੀ ਸੀ ਕੱਲ ਇਸ ਗਾਇਕਾ ਦੀ ਲਾਸ਼ ਸਮਰਾਲਾ ਦੇ ਨਜ਼ਦੀਕ ਸਰਹੰਦ ਨਹਿਰ ਵਿੱਚੋਂ ਮਿਲੀ ਜਿਸ ਦੀ ਸ਼ਨਾਖਤ ਕਰਨ ਤੋਂ ਬਾਅਦ ਉਸਦਾ ਪੋਸਟਮਾਰਟਮ ਕੀਤਾ ਜਾ ਰਿਹਾ ਹੈ ਅਤੇ ਲਾਸ਼ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ

