ਲੁਧਿਆਣਾ : ਲੁਧਿਆਣਾ ਦੇ ਜਗਰਾਉਂ ਤੋਂ ਇੱਕ ਵੱਡੀ ਸਿਆਸੀ ਖ਼ਬਰ ਸਾਹਮਣੇ ਆਈ ਹੈ। ਆਮ ਆਦਮੀ ਪਾਰਟੀ (AAP) ਦੀ ਸਥਾਨਕ ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਦੇ ਪਤੀ ਸੁਖਵਿੰਦਰ ਸਿੰਘ ਬਿੱਲਾ ਨੂੰ ਚੋਣ ਕਮਿਸ਼ਨ ਵੱਲੋਂ ਵੱਡਾ ਝਟਕਾ ਲੱਗਾ ਹੈ। ਰਿਟਰਨਿੰਗ ਅਫ਼ਸਰ ਵੱਲੋਂ ਜਾਂਚ ਦੌਰਾਨ ਸੁਖਵਿੰਦਰ ਸਿੰਘ ਬਿੱਲਾ ਦੇ ਨਾਮਜ਼ਦਗੀ ਫਾਰਮ ਨੂੰ ਰੱਦ ਕਰ ਦਿੱਤਾ ਗਿਆ ਹੈ, ਜਿਸ ਕਾਰਨ ਹੁਣ ਉਹ ਚੋਣ ਨਹੀਂ ਲੜ ਸਕਣਗੇ
ਦੱਸ ਦੇਈਏ ਕਿ ਵਿਧਾਇਕਾ ਦੇ ਪਤੀ ਨੇ ਜਗਰਾਉਂ ਨਗਰ ਕੌਂਸਲ ਦੇ ਵਾਰਡ ਨੰਬਰ 1 ਤੋਂ ਕੌਂਸਲਰ ਅਹੁਦੇ ਲਈ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ
ਕਿਉਂ ਰੱਦ ਹੋਈ ਨਾਮਜ਼ਦਗੀ? ਰਿਟਰਨਿੰਗ ਅਫ਼ਸਰ ਦਾ ਵੱਡਾ ਖੁਲਾਸਾ
ਮੰਗਲਵਾਰ ਨੂੰ ਜਦੋਂ ਚੋਣ ਅਧਿਕਾਰੀਆਂ ਵੱਲੋਂ ਨਾਮਜ਼ਦਗੀ ਫਾਰਮਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ, ਤਾਂ ਰਿਟਰਨਿੰਗ ਅਫਸਰ ਨੇ ਸੁਖਵਿੰਦਰ ਸਿੰਘ ਬਿੱਲਾ ਨੂੰ ਅਯੋਗ ਕਰਾਰ ਦੇ ਦਿੱਤਾ
ਰਿਟਰਨਿੰਗ ਅਫਸਰ ਰਵੀ ਕੁਮਾਰ ਨੇ ਸਥਿਤੀ ਸਪੱਸ਼ਟ ਕਰਦੇ ਹੋਏ ਦੱਸਿਆ:
“ਜਗਰਾਉਂ ਨਗਰ ਕੌਂਸਲ ਦਾ ਵਾਰਡ ਨੰਬਰ 1 ਪੂਰੀ ਤਰ੍ਹਾਂ ਔਰਤਾਂ (Women) ਲਈ ਰਾਖਵਾਂ (Reserved) ਹੈ। ਨਿਯਮਾਂ ਮੁਤਾਬਕ ਇਸ ਵਾਰਡ ਤੋਂ ਕੋਈ ਵੀ ਪੁਰਸ਼ ਉਮੀਦਵਾਰ ਚੋਣ ਮੈਦਾਨ ਵਿੱਚ ਨਹੀਂ ਉਤਰ ਸਕਦਾ। ਇੱਕ ਪੁਰਸ਼ ਉਮੀਦਵਾਰ ਵੱਲੋਂ ਮਹਿਲਾ ਰਾਖਵੇਂ ਵਾਰਡ ਤੋਂ ਫਾਰਮ ਭਰੇ ਜਾਣ ਕਾਰਨ, ਚੋਣ ਨਿਯਮਾਂ ਅਤੇ ਰਾਖਵੇਂਕਰਨ ਦੇ ਮਾਪਦੰਡਾਂ ਤਹਿਤ ਇਹ ਕਾਰਵਾਈ ਕੀਤੀ ਗਈ ਹੈ
