ਰਾਹੋ ਦੇ ਨਾਲ ਲੱਗਦੇ ਪਿੰਡ ਭਾਰਟਾ ਕਲਾਂ ਵਿੱਚ 35 ਪਰਵਾਸੀਆਂ ਦੀਆ ਝਗੀਆ ਨੂੰ ਭਿਆਨਕ ਅੱਗ ਲੱਗ ਗਈ। ਇਸ ਦੌਰਾਨ ਇਕ 8 ਸਾਲਾਂ ਬੱਚੀ ਦੀ ਵੀ ਮੌਤ ਹੋ ਗਈ ਅਤੇ ਕਈ ਸਾਰੇ ਪਸ਼ੂ ਵੀ ਸੜ ਗਏ। ਇਸ ਦੌਰਾਨ ਐੱਸਐਚਓ ਨੇ ਮੌਕੇ ਤੇ ਪੋਹੁੰਚ ਕੇ ਅੱਗ ਬੁਝਾਉਣ ਵਾਲੀਆ ਗੱਡੀਆ ਨੂੰ ਬੁਲਾਇਆ। ਜਿਸਤੋਂ ਬਾਅਦ ਅੱਗ ਉੱਤੇ ਕਾਬੂ ਪਾਇਆ ਗਿਆ। ਇਸ ਦੌਰਾਨ ਹਲਕਾ ਇੰਚਾਰਜ ਲਲਿਤ ਮੋਹਨ ਪਾਠਕ ਨੇ ਵੀ ਮੌਕੇ ਤੇ ਪੋਹੁੰਚ ਲੋਕਾਂ ਦਾ ਹਾਲ ਸੁਣਿਆ। ਇਸ ਦੌਰਾਨ ਓਹਨਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਇਹਨਾਂ ਪਰਵਾਸੀਆਂ ਦੀ ਮੱਦਦ ਕੀਤੀ ਜਾਵੇ।