ਜਲੰਧਰ ਜਾ ਰਹੇ ਟਰੱਕ ਨੂੰ ਲੱਗੀ ਭਿਆਨਕ ਅੱਗ, ਡਰਾਈਵਰ ਨੇ ਛਾਲ ਮਾਰ ਬਚਾਈ ਜਾਨ

ਖੰਨਾ ਦੇ ਸਮਰਾਲਾ ਰੋਡ ‘ਤੇ ਇੱਕ ਵੱਡਾ ਹਾਦਸਾ ਵਾਪਰਨ ਦੀ ਖਬਰ ਮਿਲੀ ਹੈ। ਜਿੱਥੇ ਕਿ ਲੋਹੇ ਦੀਆਂ ਚਾਦਰਾਂ ਨਾਲ ਭਰੇ ਇੱਕ ਟਰੱਕ ਨੂੰ ਭਿਆਨਕ ਅੱਗ ਲੱਗ ਗਈ, ਜਿਸਤੋ ਬਾਅਦ ਡਰਾਈਵਰ ਨੇ ਛਾਲ ਮਾਰ ਕੇ ਆਪਣੀ ਜਾਨ ਬਚਾਈ। ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ।

ਦੱਸਿਆ ਜਾ ਰਿਹਾ ਹੈ ਕਿ ਲੋਹੇ ਦੀਆਂ ਪੱਤੀਆਂ ਨਾਲ ਭਰਿਆ ਟਰੱਕ ਮੰਡੀ ਗੋਬਿੰਦਗੜ੍ਹ ਤੋਂ ਜਲੰਧਰ ਜਾ ਰਿਹਾ ਸੀ। ਸਮਰਾਲਾ ਰੋਡ ‘ਤੇ ਪੈਟਰੋਲ ਪੰਪ ਦੇ ਬਾਹਰ ਟਰੱਕ ਰੁਕ ਗਿਆ ਤਾਂ ਜਦੋਂ ਡਰਾਈਵਰ ਨੇ ਦੁਬਾਰਾ ਸਟਾਰਟ ਕਰਨ ਦੀ ਕੋਸ਼ਿਸ਼ ਕੀਤੀ ਤਾਂ ਟਰੱਕ ਨੂੰ ਅੱਗ ਲੱਗ ਗਈ। ਕੈਬਿਨ ‘ਚੋਂ ਅੱਗ ਨਿਕਲਦੀ ਦੇਖ ਕੇ ਡਰਾਈਵਰ ਨੇ ਛਾਲ ਮਾਰ ਦਿੱਤੀ।

Tags :