ਪਤੰਗ ਲੁੱਟਣ ਸਮੇਂ 12 ਸਾਲਾ ਲੜਕੇ ਦੀ ਛੱਪੜ ਵਿੱਚ ਡੁੱਬਣ ਕਾਰਣ ਹੋਈ ਮੌਤ

ਅੰਮ੍ਰਿਤਸਰ ਦੇ ਕਸਬੇ ਦੇ ਨਜ਼ਦੀਕੀ ਪੈਂਦੇ ਪਿੰਡ ਸਿਆਲਕਾ ਵਿੱਚ ਇੱਕ ਦਿਵਿਆਂਗ ਮਾਪਿਆਂ ਦੇ 12 ਸਾਲਾ ਬੱਚੇ ਦੀ ਛੱਪੜ ਦੇ ਵਿੱਚ ਡੁੱਬਣ ਕਾਰਣ ਮੌਤ ਹੋ ਗਈ। ਜਾਣਕਾਰੀ ਅਨੁਸਾਰ, ਇਹ ਹਾਦਸਾ ਗੁੱਡੀ ਲੁੱਟਣ ਸਮੇਂ ਵਾਪਰਿਆ ਦੱਸਿਆ ਜਾ ਰਿਹਾ ਹੈ। ਮ੍ਰਿਤਕ ਬੱਚੇ ਦੀ ਪਹਿਚਾਣ 12 ਸਾਲਾ ਦਿਲਜਾਨ ਵਜੋਂ ਹੋਈ ਹੈ ਜੋ ਕਿ ਸਰਕਾਰੀ ਸਕੂਲ ਵਿੱਚ ਚੌਥੀ ਜਮਾਤ ਦਾ ਵਿਦਿਆਰਥੀ ਸੀ।

ਦਿਲਜਾਨ ਦੇ ਮਾਤਾ-ਪਿਤਾ ਦੋਵੇਂ ਅਪਾਹਜ ਹਨ ਅਤੇ ਉਸਦੇ ਪਿਤਾ ਦਰਜ਼ੀ ਹਨ। ਜਾਣਕਾਰੀ ਅਨੁਸਾਰ ਦਿਲਜਾਨ ਭਗਤ ਟਿਊਸ਼ਨ ਪੜ੍ਹ ਕੇ ਆਪਣੇ ਘਰ ਨੂੰ ਵਾਪਿਸ ਆ ਰਿਹਾ ਸੀ ਕਿ ਰਸਤੇ ਵਿੱਚ ਪਤੰਗ ਲੁੱਟਣ ਸਮੇਂ ਛੱਪੜ ਵਿੱਚ ਡਿੱਗ ਗਿਆ ਅਤੇ ਛੱਪੜ ਦੀ ਸਫਾਈ ਨਾ ਹੋਣ ਕਰਕੇ ਜਿਸ ਵਿੱਚ ਗਾਰ ਵਧੇਰੇ ਹੋਣ ਕਰਕੇ ਡੁੱਬ ਗਿਆ।

Tags :