ਗੈਂਗਸਟਰ ਤੋਂ ਸਿਆਸਤਦਾਨ ਬਣੇ ਅਤੀਕ ਅਹਿਮਦ ਅਤੇ ਉਸ ਦੇ ਭਰਾ ਅਸ਼ਰਫ ਦੀ ਪ੍ਰਯਾਗਰਾਜ ਚ’ ਕੀਤੀ ਹੱਤਿਆ

ਅਤੀਕ ਅਹਿਮਦ ਤੇ ਅਸ਼ਰਦ ਦੀ ਗੋਲੀਆ ਮਾਰ ਕੇ ਹੱਤਿਆ ਕਰ ਦਿੱਤੀ ਹੈ। ਦੱਸਦੇਈਏ ਕਿ ਅਤੀਕ ਤੇ ਅਸ਼ਰਾਫ਼ ਜੋਂ ਕਿ ਜੇਲ ਵਿੱਚ ਬੰਦ ਸਨ ਅਤੇ ਦੋਨਾਂ ਨੂੰ ਮੈਡੀਕਲ ਕਰਵਾਉਣ ਲਈ ਜੇਲ ਤੋਂ ਬਾਹਰ ਪ੍ਰਯਾਗਰਾਜ ਲਿਆਦਾ ਗਿਆ ਸੀ। ਪਰ ਉਸ ਦੌਰਾਨ ਜਦੋ ਮੀਡਿਆ ਨਾਲ ਗੱਲ ਕਰਨ ਲਗੇ ਤਾਂ ਅਣਪਛਾਤੇ ਹਮਲਾਵਰਾਂ ਵੱਲੋ ਓਹਨਾਂ ਨੂੰ ਗੋਲੀਆ ਮਾਰ ਦਿੱਤੀਆਂ ਗਈਆਂ ਤੇ ਇਸੇ ਦੌਰਾਨ ਅਤੀਕ ਅਹਿਮਦ ਤੇ ਉਸਦੇ ਭਰਾ ਦੀ ਮੌਤ ਹੋਗੀ ਹੈ ਤੇ ਇਸ ਦੌਰਾਨ ਇੱਕ ਪੁਲਿਸ ਮੁਲਾਜ਼ਮ ਦੀ ਵੀ ਜਖਮੀ ਹੋਣ ਦੀ ਵੀ ਖ਼ਬਰ ਮਿਲੀ ਹੈ। ਮੌਕੇ ਤੇ ਹੀ ਪੁਲਿਸ ਵੱਲੋਂ ਤਿੰਨਾ ਹਮਲਾਵਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਪੁਲਿਸ ਵਲੋ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਘਟਨਾ ਦੀ ਥਾਂ ਤੋਂ ਪਿਸਤੌਲ ਬਰਾਮਦ ਕੀਤੇ ਗਏ ਨੇ l

ਕੁਝ ਦਿਨ ਪਹਿਲਾਂ, ਉਮੇਸ਼ ਪਾਲ ਕਤਲ ਕੇਸ ਵਿੱਚ ਲੋੜੀਂਦੇ ਅਤੀਕ ਅਹਿਮਦ ਦੇ ਬੇਟੇ ਅਸਦ ਅਤੇ ਉਸ ਦੇ ਸਾਥੀ ਗੁਲਾਮ ਨੂੰ ਉੱਤਰ ਪ੍ਰਦੇਸ਼ ਸਪੈਸ਼ਲ ਟਾਸਕ ਫੋਰਸ (ਐਸਟੀਐਫ) ਨੇ ਝਾਂਸੀ ਵਿੱਚ ਇੱਕ ਮੁਕਾਬਲੇ ਵਿੱਚ ਮਾਰ ਦਿੱਤਾ ਸੀ

Tags :