ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਨੂੰ ਭਾਵੇਂ ਹੀ ਸਾਲ ਹੋ ਚੁੱਕਾ ਹੈ ਪਰ ਅੱਜ ਵੀ ਉਸਨੇ ਲੋਕਾਂ ਦੇ ਦਿਲਾਂ ਵਿੱਚ ਇੱਕ ਖਾਸ ਜਗ੍ਹਾਂ ਬਣਾਈ ਹੋਈ ਹੈ ਅਤੇ ਲੋਕਾਂ ਦੇ ਦਿਲਾਂ ਤੇ ਰਾਜ ਕਰ ਰਿਹਾ ਹੈ। ਮੂਸੇਵਾਲਾ ਦੇ ਕਈ ਸਾਰੇ ਫੈਨਜ਼ ਉਸਨੂੰ ਅਲੱਗ-ਅਲੱਗ ਤਰੀਕਿਆ ਨਾਲ ਸ਼ਰਧਾਂਜਲੀ ਦਿੰਦੇ ਹਨ ਅਤੇ ਉਹ ਸ਼ੋਸਲ ਮੀਡੀਆ ਤੇ ਕਾਫੀ ਸਰਗਰਮ ਰਹਿੰਦੇ ਹਨ ਅਤੇ ਮਰਹੂਮ ਗਾਇਕ ਨਾਲ ਜੁੜੀ ਜਾਂ ਸਬੰਧਤ ਕਿਸੇ ਵੀ ਚੀਜ਼ ‘ਤੇ ਤੁਰੰਤ ਪ੍ਰਤੀਕਿਰਿਆ ਦਿੰਦੇ ਹਨ ਅਤੇ ਫਿਲਹਾਲ, ਉਹ ਸੁਪਾਰੀ ਦੀ ਬ੍ਰਾਂਡਿੰਗ ‘ਤੇ ਵਰਤੀ ਗਈ ਸਿੱਧੂ ਮੂਸੇਵਾਲਾ ਦੀ ਤਸਵੀਰ ‘ਤੇ ਪ੍ਰਤੀਕਿਰਿਆ ਕਰਨ ਵਿੱਚ ਰੁੱਝੇ ਹੋਏ ਹਨ। ਇਕ ਸੁਪਾਰੀ ਬ੍ਰਾਂਡ ਦੀ ਪੈਕਿੰਗ ‘ਤੇ ਸਿੱਧੂ ਮੂਸੇਵਾਲਾ ਦੀ ਤਸਵੀਰ ਦੀ ਵਰਤੋਂ ਕੀਤੀ ਗਈ ਹੈ ਅਤੇ ਉਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ ਜਿਸ ‘ਤੇ ਸਿੱਧੂ ਮੂਸੇਵਾਲਾ ਦੀ ਤਸਵੀਰ ਦੀ ਵਰਤੋਂ ਕੀਤੀ ਗਈ ਹੈ। ਇੰਨਾ ਹੀ ਨਹੀਂ, ਸਿੱਧੂ ਨਾਲ ਜੁੜੀਆਂ ਕੁਝ ਹੋਰ ਚੀਜ਼ਾਂ ਜਿਵੇਂ ਉਨ੍ਹਾਂ ਦੇ ਗੀਤ 295 ਨੂੰ ਵੀ ਬ੍ਰਾਂਡਿੰਗ ਵਿੱਚ ਵਰਤਿਆ ਗਿਆ ਹੈ।
