ਸਟੇਜ ‘ਤੇ ਚੜ੍ਹਿਆ ਪ੍ਰਸ਼ੰਸਕ, ਘਬਰਾਈ ਸੁਨੰਦਾ ਸ਼ਰਮਾ ਨੇ ਮਾਰੀਆਂ ਚੀਕਾਂ

ਗਾਜ਼ੀਆਬਾਦ: ਪੰਜਾਬੀ ਗਾਇਕਾ ਸੁਨੰਦਾ ਸ਼ਰਮਾ, ਜੋ ਆਪਣੀ ਦਮਦਾਰ ਆਵਾਜ਼ ਅਤੇ ਚੁਲਬੁਲੇ ਅੰਦਾਜ਼ ਲਈ ਜਾਣੀ ਜਾਂਦੀ ਹੈ, ਹਾਲ ਹੀ ਵਿੱਚ ਇੱਕ ਲਾਈਵ ਕੰਸਰਟ ਦੌਰਾਨ ਬੇਹੱਦ ਡਰ ਗਈ। ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਵਿੱਚ ਚੱਲ ਰਹੇ ਇੱਕ ਸ਼ੋਅ ਦੌਰਾਨ ਉਸ ਵੇਲੇ ਹਫੜਾ-ਦਫੜੀ ਮਚ ਗਈ ਜਦੋਂ ਇੱਕ ਸਿਰਫਿਰਿਆ ਪ੍ਰਸ਼ੰਸਕ ਸੁਰੱਖਿਆ ਘੇਰਾ ਤੋੜ ਕੇ ਅਚਾਨਕ ਸਟੇਜ ‘ਤੇ ਚੜ੍ਹ ਗਿਆ

ਕੀ ਹੈ ਪੂਰਾ ਮਾਮਲਾ?
ਮਿਲੀ ਜਾਣਕਾਰੀ ਅਨੁਸਾਰ, ਸੁਨੰਦਾ ਸ਼ਰਮਾ ਗਾਜ਼ੀਆਬਾਦ ਵਿੱਚ ਆਪਣੇ ਹਿੱਟ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਰਹੀ ਸੀ। ਹਜ਼ਾਰਾਂ ਦੀ ਭੀੜ ਆਪਣੇ ਪਸੰਦੀਦਾ ਸਿਤਾਰੇ ਨੂੰ ਸੁਣਨ ਲਈ ਉਤਸ਼ਾਹਿਤ ਸੀ। ਇਸੇ ਦੌਰਾਨ ਇੱਕ ਨੌਜਵਾਨ ਪ੍ਰਸ਼ੰਸਕ ਅਚਾਨਕ ਸਟੇਜ ‘ਤੇ ਆ ਗਿਆ ਅਤੇ ਗਾਇਕਾ ਦੇ ਬਿਲਕੁਲ ਨੇੜੇ ਪਹੁੰਚ ਗਿਆ, ਜਿਸ ਨੂੰ ਬੋਊਂਸਰਾ ਨੇ ਫੜ੍ਹਕੇ ਸਟੇਜ ਤੋਂ ਥੱਲੇ ਉਤਾਰਿਆ