ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਰਾਬ ਪੀਣ ਦੇ ਦੋਸ਼ ਲਾਉਣ ਵਾਲਿਆਂ ਨੂੰ ਕਰਾਰਾ ਜਵਾਬ ਦਿੱਤਾ ਹੈ। ਉਹਨਾਂ ਨੇ ਵਿਰੋਧੀਆਂ ਨੂੰ ਪਲਟਵਾਰ ਕਰਦਿਆ ਕਿਹਾ ਕਿ ਜੇਕਰ ਉਹ ਪਿਛਲੇ 12 ਸਾਲਾਂ ਤੋਂ ਰੋਜ਼ਾਨਾ ਸ਼ਰਾਬ ਪੀਂਦੇ ਆ ਰਹੇ ਹਨ ਤਾਂ ਫਿਰ ਉਹ ਜਿੰਦਾ ਕਿਵੇਂ ਹਨ? ਉਨ੍ਹਾਂ ਦਾ ਲੀਵਰ ਲੋਹੇ ਦਾ ਹੈ? ਭਗਵੰਤ ਮਾਨ ਨੇ ਕਿਹਾ ਕਿ ਜਦੋਂ ਲੋਕਾਂ ਕੋਲ ਕੁਝ ਨਹੀਂ ਹੁੰਦਾ ਤਾਂ ਕਹਿਣ ਲੱਗ ਜਾਂਦੇ ਹਨ ਕਿ ਉਹ ਪੀ ਰਿਹਾ ਹੈ। ਪਰ ਉਹ ਹਰ ਰੋਜ਼ ਸਵੇਰੇ 6 ਵਜੇ ਉੱਠ ਕੇ ਕੰਮ ਦੀ ਫਾਈਲ ਮੰਗਦਾ ਹੈ ਅਤੇ ਕਿਹਾ ਕਿ ਜਿੰਨਾ ਕੰਮ 75 ਸਾਲਾਂ ਵਿੱਚ ਨਹੀਂ ਹੋਇਆ, ਓਨਾ ਕੰਮ ਡੇਢ ਸਾਲ ਵਿੱਚ ਹੋ ਗਿਆ ਹੈ। ਭਗਵੰਤ ਮਾਨ ਨੇ ਕਿਹਾ, ‘ਕੰਮ ਕਰਨ ਦਾ ਇਰਾਦਾ ਹੋਣਾ ਚਾਹੀਦਾ ਹੈ।’ ਹਾਲਾਂਕਿ ਉਨ੍ਹਾਂ ਉਤੇ ਵਾਰ-ਵਾਰ ਦੋਸ਼ ਲੱਗੇ ਹਨ ਕਿ ਉਹ ਸ਼ਰਾਬ ਦੇ ਆਦੀ ਹਨ।

