ਟਮਾਟਰਾਂ ਦੀ ਰਾਖੀ ਲਈ ਸਬਜੀ ਵਿਕਰੇਤਾ ਨੇ ਰੱਖੇ 2 ਬਾਊਸਰ, ਹਰ ਪਾਸੇ ਹੋ ਰਹੇ ਹਨ ਚਰਚੇ

ਦੇਸ਼ ਵਿੱਚ ਟਮਾਟਰਾਂ ਦੇ ਵੱਧ ਰਹੇ ਰੇਟਾਂ ਦੇ ਕਾਰਣ ਇੱਕ ਆਮ ਇਨਸਾਨ ਲਈ ਟਮਾਟਰ ਖਰੀਦਣਾ ਕੋਈ ਮਹਿੰਗੀ ਚੀਜ਼ ਖਰੀਦਣ ਦੇ ਬਰਾਬਰ ਹੈ। ਅਜਿਹਾ ਹੀ ਇੱਕ ਅਜੀਬੋ-ਗਰੀਬ ਮਾਮਲਾ ਵਾਰਾਣਸੀ ਦੇ ਲੰਕਾ ਖੇਤਰ ਤੋ ਸਾਹਮਣੇ ਆਇਆ, ਜਿੱਥੇ ਕਿ ਇੱਕ ਸਬਜੀ ਵਿਕਰੇਤਾ ਨੂੰ ਟਮਾਟਰ ਦੀ ਰਾਖੀ ਲਈ ਬਾਊਸਰ ਰੱਖਣੇ ਪਏ। ਇਹ ਸਬਜੀ ਵਿਕੇਰਤਾ ਜੋ ਕਿ ਫੌਜੀ ਸਮਾਜਵਾਦੀ ਪਾਰਟੀ ਦਾ ਵਰਕਰ ਹੈ। ਪਿਛਲੇ ਦਿਨੀ ਇਸਨੇ ਪਾਰਟੀ ਪ੍ਰਧਾਨ ਅਖਿਲੇਸ਼ ਯਾਦਵ ਦਾ ਜਨਮਦਿਨ ਟਮਾਟਰਾਂ ਦਾ ਕੇਕ ਕੱਟ ਕੇ ਮਨਾਇਆ ਸੀ। ਸਬਜੀ ਵਿਕਰੇਤਾ ਨੇ ਦੱਸਿਆ ਕਿ ਉਸਦੇ ਬਾਊਸਰ ਸਵੇਰੇ 9 ਤੋ 5 ਵਜੇ ਤੱਕ ਡਿਊਟੀ ਤੇ ਤੈਨਾਤ ਰਹਿੰਦੇ ਹਨ

Tags :