ਮਰੀਜ਼ ਦਾ ਆਪ੍ਰੇਰਸ਼ਨ ਕਰਦੇ ਸਮੇਂ ਡਾਕਟਰ ਨੂੰ ਅਚਾਨਕ ਪਿਆ ਦਿਲ ਦਾ ਦੋਰਾ, ਹੋਈ ਮੌਤ

ਛੱਤੀਸਗੜ੍ਹ ਦੇ ਜਾਂਜਗੀਰ-ਚਾਂਪਾ ਜ਼ਿਲ੍ਹਾ ਹਸਪਤਾਲ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇੱਥੇ ਇੱਕ ਮਰੀਜ਼ ਦੇ ਆਪਰੇਸ਼ਨ ਦੌਰਾਨ ਡਾਕਟਰ ਨੂੰ ਦਿਲ ਦਾ ਦੌਰਾ ਪੈ ਗਿਆ, ਜਿਸ ਕਾਰਨ ਉਸਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਇਹ ਘਟਨਾ ਵਾਪਰੀ ਤਾਂ ਡਾਕਟਰ ਗਰਭਵਤੀ ਔਰਤ ਦਾ ਇਲਾਜ ਕਰ ਰਿਹਾ ਸੀ।

ਡਾ: ਸ਼ੋਭਾਰਾਮ ਬੰਜਾਰੇ ਪਿਛਲੇ ਸਾਢੇ ਤਿੰਨ ਸਾਲਾਂ ਤੋਂ ਸੇਵਾਮੁਕਤੀ ਉਪਰੰਤ ਠੇਕੇ ਉਤੇ ਜ਼ਿਲ੍ਹਾ ਹਸਪਤਾਲ ਜਾਂਜਗੀਰ ਵਿਖੇ ਕੰਮ ਕਰ ਰਹੇ ਸਨ। ਇਸ ਘਟਨਾ ਦੀ ਪੁਸ਼ਟੀ ਹਸਪਤਾਲ ਪ੍ਰਬੰਧਕਾਂ ਨੇ ਕੀਤੀ ਹੈ। ਫਿਲਹਾਲ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।