ਬੈਂਕ ਮੁਲਾਜ਼ਮ ਦੀ ਚਮਕੀ ਕਿਸਮਤ, ਪਹਿਲਾ 6 ਰੁਪਏ ਦੀ ਪਾਈ ਲਾਟਰੀ ਤੇ ਕੁੱਝ ਹੀ ਸਮੇਂ ਬਾਅਦ ਨਿਕਲੀ 1 ਕਰੋੜ ਦੀ ਲਾਟਰੀ

ਕਹਿੰਦੇ ਹਨ ਕਿ ਜਦੋਂ ਰੱਬ ਦਿੰਦਾ ਹੈ ਤਾਂ ਛੱਪਡ਼ ਪਾਡ਼ ਕੇ ਦਿੰਦਾ ਹੈ। ਅਜਿਹਾ ਹੀ ਕੁਝ ਹੋਇਆ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਦੇ ਖੇਤੀਬਾੜੀ ਵਿਕਾਸ ਬੈਂਕ ’ਚ ਕਲਰਕ ਵਜੋਂ ਕੰਮ ਕਰਦੇ ਰੁਪਿੰਦਰਜੀਤ ਸਿੰਘ ਨਾਲ। ਜਦੋਂ ਉਹ ਬੈਂਕ ’ਚ ਡਿਊਟੀ ਕਰ ਰਿਹਾ ਸੀ ਤਾਂ ਇਕ ਲਾਟਰੀ ਪਾਉਣ ਵਾਲੇ ਏਜੰਟ ਤੋਂ ਨਾਗਾਲੈਂਡ ਸਟੇਟ ਨਾਲ ਸਬੰਧਿਤ 25 ਲਾਟਰੀਆਂ 6 ਰੁਪਏ ਦੇ ਹਿਸਾਬ ਨਾਲ ਲਾਟਰੀ ਦੀ ਕਾਪੀ ਖ਼ਰੀਦੀ ਅਤੇ ਕੁਝ ਸਮੇ ਬਾਅਦ ਹੀ ਉਸੇ ਲਾਟਰੀ ਏਜੰਟ ਦਾ ਫੋਨ ਆਇਆ ਕਿ ਉਸਦਾ ਪਹਿਲਾ ਇਨਾਮ ਇਕ ਕਰੋੜ ਦਾ ਲੱਗ ਗਿਆ ਹੈ। ਡੇਰਾ ਬਾਬਾ ਨਾਨਕ ਦੇ ਐਗਰੀਕਲਚਰ ਡਿਵੈਲਪਮੈਂਟ ਬੈਂਕ ਦੇ ਮੁਲਾਜ਼ਮ ਰੁਪਿੰਦਰਜੀਤ ਸਿੰਘ ਜੋ ਬੈਂਕ 'ਚ ਬਤੌਰ ਕਲਰਕ ਦੇ ਤੌਰ 'ਤੇ ਨੌਕਰੀ ਕਰਦਾ ਹੈ, ਜੋ ਬੈਂਕ 'ਚ ਡਿਊਟੀ ਕਰਦੇ ਕਰਦਿਆਂ ਹੀ ਕਰੋੜਪਤੀ ਬਣ ਗਿਆ। 

ਰੁਪਿੰਦਰਜੀਤ ਸਿੰਘ ਨੇ ਦੱਸਿਆ ਕਿ ਉਹ ਕਰੀਬ ਇਕ ਸਾਲ ਤੋਂ ਲਾਟਰੀ ਦੀ ਟਿਕਟ ਖਰੀਦ ਰਿਹਾ ਸੀ ਅਤੇ ਅੱਜ ਸਵੇਰੇ ਹੀ ਉਸਦੇ ਬੈਂਕ 'ਚ ਲਾਟਰੀ ਏਜੰਟ ਉਸਨੂੰ 6 ਰੁਪਏ ਪ੍ਰਤੀ ਕਾਪੀ ਦੇ ਹਿਸਾਬ ਨਾਲ 25 ਲਾਟਰੀਆਂ ਦੇਕੇ ਗਿਆ ਸੀ ਤੇ ਥੋੜੀ ਦੇਰ ਬਾਅਦ ਹੀ ਉਸਨੂੰ ਏਜੰਟ ਨੇ ਖੁਸ਼ਖਬਰੀ ਦਿੱਤੀ ਕਿ ਉਹ ਕਰੋੜਪਤੀ ਬਣ ਗਿਆ ਹੈ ਭਾਵ ਉਸਦਾ 1 ਕਰੋੜ ਦਾ ਪਹਿਲਾ ਇਨਾਮ ਲੱਗ ਗਿਆ ਹੈ। ਇਸ ਖੁਸ਼ੀ ਦੇ ਮੌਕੇ ਰੁਪਿੰਦਰਜੀਤ ਨੇ ਕਿਹਾ ਕਿ ਉਹ ਜਿੱਤ ਦਾ ਪੈਸਾ ਬੱਚਿਆਂ ਦੇ ਬਿਹਤਰ ਭਵਿੱਖ ਅਤੇ ਪਰਿਵਾਰ ਦੀ ਤਰੱਕੀ ਲਈ ਖ਼ਰਚ ਕਰੇਗਾ।