ਕਾਂਗਰਸ ਨੂੰ ਵੱਡਾ ਝਟਕਾ, ਅਸ਼ਵਨੀ ਸੇਖੜੀ ਹੋ ਸਕਦੇ ਹਨ ਭਾਜਪਾ ਵਿੱਚ ਸ਼ਾਮਿਲ, ਪ੍ਰਤਾਪ ਬਾਜਵਾ ਨੇ ਕੱਸਿਆ ਤੰਜ, ਆਖੀ ਇਹ ਗੱਲ

ਪੰਜਾਬ ਕਾਂਗਰਸ ਨੂੰ ਇਕ ਵੱਡਾ ਝਟਕਾ ਲੱਗਣ ਜਾ ਰਿਹਾ ਹੈ। ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਵਿਧਾਇਕ ਅੱਜ ਭਾਜਪਾ ‘ਚ ਸ਼ਾਮਲ ਹੋਣ ਜਾ ਰਹੇ ਹਨ। ਜਾਣਕਾਰੀ ਮਿਲੀ ਹੈ ਕਿ ਅਸ਼ਵਨੀ ਸੇਖੜੀ ਭਾਜਪਾ ਵਿਚ ਸ਼ਾਮਲ ਹੋ ਸਕਦੇ ਹਨ। ਇਸ ਦੋਰਾਨ ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਇਸ ਸਬੰਧੀ ਟਵੀਟ ਕਰਕੇ ਤੰਜ ਕੱਸਿਆ ਹੈ। ਉਹਨਾਂ ਲਿਖਿਆ ਹੈ ਕਿ-ਬਸੰਤੀ ਦੇ ਟਾਂਗੇ ‘ਤੇ ਚੜ੍ਹਨ ਲਈ ਇੱਕ ਹੋਰ ਸਵਾਰੀ ਦਿੱਲੀ ਦੇ ਟਾਂਗਾ ਸਟੇਸ਼ਨ ‘ਤੇ ਪਹੁੰਚ ਰਹੀ ਹੈ। ਅਸ਼ਵਨੀ ਸੇਖੜੀ ਵਾਸ਼ਿੰਗ ਮਸ਼ੀਨ ਵਿਚ ਸਾਫ ਹੋਣ ਲਈ ਤਿਆਰ। ਇਹ ਆਗੂ ਦਿੱਲੀ ਪਾਰਟੀ ਹੈੱਡਕੁਆਰਟਰ ਭਾਜਪਾ ‘ਚ ਸ਼ਾਮਲ ਹੋਣਗੇ। ਦੱਸ ਦਈਏ ਕਿ ਇਸਤੋਂ ਪਹਿਲਾਂ ਵੀ ਕਾਂਗਰਸ ਦੇ ਕਈ ਸਾਬਕਾ ਮੰਤਰੀ ਤੇ ਸੀਨੀਅਰ ਆਗੂ ਭਾਜਪਾ ਦਾ ਹਿੱਸਾ ਬਣ ਗਏ ਹਨ। ਇਹ ਸਿਲਸਲਾ ਅਜੇ ਵੀ ਜਾਰੀ ਹੈ।