ਬੇਕਾਬੂ ਕਾਰ ਚਾਲਕ ਦਰਜਨ ਵਾਹਨਾਂ ਨੂੰ ਟੱਕਰ ਮਾਰ ਹੋਏ ਫਰਾਰ, ਜਾਂਚ ਸ਼ੁਰੂ

ਫਿਰੋਜ਼ਪੁਰ ਸ਼ਹਿਰ ਦੇ ਪ੍ਰੀਤ ਨਗਰ ਨੇੜੇ ਤੇਜ਼ ਰਫਤਾਰ ਕਾਰ ਨੇ ਐਕਟਿਵਾ ਸਕੂਟਰ ਅਤੇ ਮੋਟਰਸਾਇਕਲ ਲੋਕਾਂ ਨੂੰ ਜੋਰਦਾਰ ਟੱਕਰ ਮਾਰ ਦਿੱਤੀ। ਜਿਸਤੋ ਬਾਅਦ ਟੱਕਰ ਚਾਲਕ ਕਾਰ ਸਵਾਰ ਉੱਥੋਂ ਫ਼ਰਾਰ ਹੋ ਗਏ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਬੱਚਿਆਂ ਨੂੰ ਸਕੂਲਾਂ ਤੋਂ ਛੁੱਟੀ ਹੁੰਦੀ ਹੈ ਅਤੇ ਇਸ ਸੜਕ ‘ਤੇ ਕਾਫ਼ੀ ਭੀੜ ਹੁੰਦੀ ਹੈ।

ਜ਼ਿਆਦਾਤਰ ਸਕੂਲੀ ਬੱਚੇ ਇਸ ਸੜਕ ਤੋਂ ਹੀ ਲੰਘਦੇ ਹਨ, ਜਿਸ ਕਾਰਨ ਉਹ ਵਾਲ-ਵਾਲ ਬਚ ਗਏ। ਜਿੰਨ੍ਹਾਂ ਦੇ ਵਾਹਨ ਇਸ ਹਾਦਸੇ ‘ਚ ਨੁਕਸਾਨੇ ਗਏ ਹਨ, ਉਹਨਾਂ ਲੋਕਾਂ ਦੀ ਮੰਗ ਹੈ ਕਿ ਪੁਲਿਸ ਇਨ੍ਹਾਂ ਗੁੰਡਿਆਂ ਨੂੰ ਜਲਦ ਤੋਂ ਜਲਦ ਕਾਬੂ ਕਰਕੇ ਬਣਦੀ ਕਾਰਵਾਈ ਕਰੇ।