ਚੰਡੀਗੜ੍ਹ ਦੇ ਇੰਡਸਟਰੀਅਲ ਏਰੀਆ ਫੇਜ਼-2 ਸਥਿਤ 26/3 ਸਥਿਤ ਇਲੈਕਟ੍ਰਾਨਿਕ ਗੋਦਾਮ ਵਿੱਚ ਅਚਾਨਕ ਅੱਗ ਲੱਗ ਗਈ। ਮੌਕੇ ਤੇ ਪਹੁੰਚ ਕੇ ਪੁਲਿਸ ਅਤੇ ਫਾਇਰ ਬ੍ਰਿਗੇਡ ਦੀ ਟੀਮ ਨੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ ਕੀਤੀ। ਦੱਸਿਆ ਜਾ ਰਿਹਾ ਹੈ ਕਿ ਅੱਗ ਅਤੇ ਤੇਜ਼ ਧੂੰਏਂ ਕਾਰਨ ਮੌਕੇ ‘ਤੇ ਮੌਜੂਦ ਦੋ ਲੜਕੀਆਂ ਬੇਹੋਸ਼ ਹੋ ਗਈਆ, ਜਿਨ੍ਹਾਂ ਨੂੰ ਮੌਕੇ ਤੇ ਹਸਪਤਾਲ ਪਹੁੰਚਾਇਆ ਗਿਆ।
ਇਨ੍ਹਾਂ ਵਿੱਚ ਦੋ ਲੜਕੀਆਂ ਦੀ ਮੌਤ ਹੋ ਗਈ। ਮ੍ਰਿਤਕਾਂ ‘ਚ ਇਕ ਲੜਕੀ ਦਾ ਨਾਂ ਜੋਤੀ ਜਦਕਿ ਦੂਜੀ ਦਾ ਨਾਂ ਸੁਹਾਨੀ ਦੱਸਿਆ ਜਾ ਰਿਹਾ ਹੈ। ਇੱਕ ਕੁੜੀ ਨੇਪਾਲ ਦੀ ਸੀ। ਦੋਵੇਂ ਲੜਕੀਆਂ, ਜਿਨ੍ਹਾਂ ਵਿੱਚ ਇੱਕ ਜੋਤੀ ਦੀ ਉਮਰ ਕਰੀਬ 20 ਸਾਲ ਅਤੇ ਦੂਜੀ ਸੁਹਾਨੀ 22 ਸਾਲ ਦੱਸੀ ਜਾ ਰਹੀ ਹੈ।
