ਗਿੱਦੜਬਾਹਾ ਤੋਂ ਸੁਖਬੀਰ ਨੇ ਕੀਤਾ ਵਿਧਾਨ ਸਭਾ ਚੋਣ ਲੜਨ ਦਾ ਐਲਾਨ

ਬਾਦਲ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਗਿੱਦੜਬਾਹਾ ਵਿਧਾਨ ਸਭਾ ਹਲਕੇ ਤੋਂ ਚੋਣ ਲੜਨ ਦਾ ਐਲਾਨ ਕਰਕੇ ਪੰਜਾਬ ਦੀ ਸਿਆਸਤ ਵਿੱਚ ਵੱਡਾ ਹਲਚਲ ਪੈਦਾ ਕਰ ਦਿੱਤੀ ਹੈ। ਇਹ ਸੀਟ ਸਾਬਕਾ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਦੀ ਰਵਾਇਤੀ ਸੀਟ ਰਹੀ ਹੈ। ਤੁਹਾਨੂੰ ਪੰਜਾਬ ਚ’ 2027 ਚ’ ਵਿਧਾਨ ਸਭਾ ਚੋਣਾਂ ਦੀ ਤਿਆਰੀ ਹਰੇਕ ਪਾਰਟੀ ਵਲੋਂ ਸ਼ੁਰੂ ਕਰ ਦਿੱਤੀ ਆ, ਅੱਜ ਵੱਡਾ ਬਿਆਨ ਸੁਖਬੀਰ ਬਾਦਲ ਵਲੋਂ ਦਿੱਤਾ ਗਿਆ ਆਪਣੇ ਪਿਤਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ 97th ਜਨਮਦਿਨ ਵਰੇਗੰਢ ਮੌਕੇ ਵੱਡਾ ਐਲਾਨ ਕਰ ਦਿੱਤਾ 2027 ਚੋਣਾਂ ਲਈ ਉਨ੍ਹਾਂ ਨੇ ਹਲਕਾ ਗਿਦੜਬਾਹਾ ਤੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ, ਤੁਹਾਨੂੰ ਦਸਦੀਏ ਇਸ ਵੇਲੇ MLA dimpy dhillion ਨੇ ਆਪ ਪਾਰਟੀ ਤੋਂ, ਅਗਰ 2027 ਚ’ dimpy dhillon ਨੂੰ ਟਿਕਟ ਮਿਲਦੀ ਆ ਆਪ ਪਾਰਟੀ ਵਲੋਂ, ਤੇ ਇਹ ਮੁਕਾਬਲਾ ਕਾਫ਼ੀ ਫਸਵਾਂ ਦੇਖਣ ਨੂੰ ਮਿਲੇਗਾ

ਸੁਖਬੀਰ ਬਾਦਲ ਦਾ ਇਹ ਕਦਮ ਅਕਾਲੀ ਦਲ ਲਈ ਬੇਹੱਦ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਉਨ੍ਹਾਂ ਦੇ ਇਸ ਫੈਸਲੇ ਨਾਲ ਗਿਦੜਬਾਹਾ ਵਿੱਚ ਸਿਆਸੀ ਮੁਕਾਬਲਾ ਹੋਰ ਵੀ ਦਿਲਚਸਪ ਹੋ ਜਾਵੇਗਾ। ਪਾਰਟੀ ਵਰਕਰਾਂ ਅਤੇ ਸਮਰਥਕਾਂ ਵਿੱਚ ਇਸ ਐਲਾਨ ਨਾਲ ਨਵਾਂ ਜੋਸ਼ ਭਰ ਗਿਆ ਹੈ, ਜੋ ਇਸ ਚੋਣ ਨੂੰ ਜਿੱਤਣ ਲਈ ਪੂਰੀ ਤਰ੍ਹਾਂ ਤਿਆਰ ਹਨ। ਸੁਖਬੀਰ ਬਾਦਲ ਨੇ ਕਿਹਾ ਕਿ ਉਹ ਇਲਾਕੇ ਦੀ ਸੇਵਾ ਜਾਰੀ ਰੱਖਣਗੇ ਅਤੇ ਇਸ ਖੇਤਰ ਦੇ ਲੋਕਾਂ ਨਾਲ ਉਨ੍ਹਾਂ ਦਾ ਪੁਰਾਣਾ ਰਿਸ਼ਤਾ ਹੈ। ਇਹ ਚੋਣ ਪੰਜਾਬ ਦੀ ਸਿਆਸਤ ਵਿੱਚ ਇੱਕ ਨਵਾਂ ਮੋੜ ਲਿਆ ਸਕਦੀ ਹੈ, ਪਿਛਲੀ ਵਾਰ ਸੁਖਬੀਰ ਬਾਦਲ ਜਲਾਲਾਬਾਦ ਤੋਂ ਹਾਰ ਗਏ ਸੀ ਤੇ ਇਸ ਵਾਰ ਦੇਖਣਾ ਹੋਵੇਗਾ ਕੇ ਉਨ੍ਹਾਂ ਨੂੰ ਗਿੱਦੜਬਾਹਾ ਤੋਂ ਲੋਕ ਕਿੰਨਾ ਪਿਆਰ ਦਿੰਦੇ ਨੇ

#giddarbahaseat #sukhbirbadallatestnews #sukhbirbadal #akalidal #latestnews