ਦਿਨ ਚੜ੍ਹਦੇ ਹੀ ਬਦਲੇ ਬੋਲ! ਨਵਜੋਤ ਕੌਰ ਸਿੱਧੂ ਨੇ CM ਪਦ ਦੇ ‘ਸੌਦੇ’ ਬਾਰੇ ਦਿੱਤਾ ਹੁਣ ਨਵਾਂ ਬਿਆਨ

ਪਟਿਆਲਾ : ਕਾਂਗਰਸ ਦੇ ਸਾਬਕਾ MP ਨਵਜੋਤ ਕੌਰ ਸਿੱਧੂ ਨੇ ਮੁੱਖ ਮੰਤਰੀ ਦੇ ਅਹੁਦੇ ਲਈ “500 ਕਰੋੜ ਰੁਪਏ ਦੇ ਸੂਟਕੇਸ” ਵਾਲੇ ਬਿਆਨ ‘ਤੇ ਹੋਏ ਸਿਆਸੀ ਵਿਵਾਦ ਤੋਂ ਬਾਅਦ ਆਪਣਾ ਪੱਖ ਬਦਲ ਲਿਆ ਹੈ, । ਸੋਸ਼ਲ ਮੀਡੀਆ ਪਲੇਟਫਾਰਮ ‘X’ ‘ਤੇ ਐਤਵਾਰ ਸ਼ਾਮ ਨੂੰ ਸਪੱਸ਼ਟੀਕਰਨ ਦਿੰਦਿਆਂ, ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਉਨ੍ਹਾਂ ਦੀ ਟਿੱਪਣੀ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ

ਸ਼ਨੀਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ, ਕਾਂਗਰਸ ਦੀ ਪੰਜਾਬ ਇਕਾਈ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਸੂਬੇ ਵਿੱਚ ਵਿਗੜਦੀ ਕਾਨੂੰਨ-ਵਿਵਸਥਾ ਸਮੇਤ ਕਈ ਮੁੱਦਿਆਂ ‘ਤੇ ਰਾਜਪਾਲ ਨਾਲ ਮੁਲਾਕਾਤ ਕਰਨ ਤੋਂ ਬਾਅਦ ਇਹ ਟਿੱਪਣੀਆਂ ਕੀਤੀਆਂ ਸਨ।

ਉਨ੍ਹਾਂ ਨੇ ਕਿਹਾ ਸੀ ਕਿ ਜੇ ਕਾਂਗਰਸ ਉਨ੍ਹਾਂ ਦੇ ਪਤੀ ਨੂੰ ਪੰਜਾਬ ਵਿੱਚ ਪਾਰਟੀ ਦਾ ਮੁੱਖ ਮੰਤਰੀ ਅਹੁਦੇ ਦਾ ਚਿਹਰਾ ਐਲਾਨਦੀ ਹੈ, ਤਾਂ ਉਹ 2027 ਦੀਆਂ ਚੋਣਾਂ ਤੋਂ ਪਹਿਲਾਂ ਸਰਗਰਮ ਰਾਜਨੀਤੀ ਵਿੱਚ ਵਾਪਸੀ ਕਰਨਗੇ

ਅਹੁਦੇ ਲਈ ਪੈਸੇ ਦੀ ਮੰਗ ਬਾਰੇ ਸਵਾਲ ਕੀਤੇ ਜਾਣ ‘ਤੇ ਉਨ੍ਹਾਂ ਨੇ ਕਿਹਾ ਸੀ, “ਅਸੀਂ ਹਮੇਸ਼ਾ ਪੰਜਾਬ ਅਤੇ ਪੰਜਾਬੀਅਤ ਦੀ ਗੱਲ ਕਰਦੇ ਹਾਂ, ਪਰ ਸਾਡੇ ਕੋਲ CM ਦੀ ਕੁਰਸੀ ‘ਤੇ ਬੈਠਣ ਲਈ ਕਿਸੇ ਨੂੰ 500 ਕਰੋੜ ਰੁਪਏ ਦੇਣ ਨੂੰ ਨਹੀਂ ਹਨ। ਕਿਸੇ ਨੇ ਮੰਗੇ ਨਹੀਂ ਹਨ, ਪਰ ਜੋ 500 ਕਰੋੜ ਰੁਪਏ ਦਾ ‘ਸੂਟਕੇਸ’ ਦਿੰਦਾ ਹੈ, ਉਹੀ ਮੁੱਖ ਮੰਤਰੀ ਬਣ ਜਾਂਦਾ ਹੈ

ਨਵਜੋਤ ਕੌਰ ਸਿੱਧੂ ਦਾ ਯੂ-ਟਰਨ : ਨਵਜੋਤ ਕੌਰ ਸਿੱਧੂ ਨੇ ਟਵੀਟ ਕਰ ਲਿਖਿਆ ਕਿ “ਮੈਂ ਹੈਰਾਨ ਹਾਂ ਕਿ ਮੇਰੇ ਸਿੱਧੇ ਬਿਆਨ ਨੂੰ ਕਿਸ ਤਰ੍ਹਾਂ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ। ਮੈਂ ਸਿਰਫ਼ ਇੰਨਾ ਕਿਹਾ ਸੀ ਕਿ ਕਾਂਗਰਸ ਪਾਰਟੀ ਨੇ ਕਦੇ ਸਾਡੇ ਤੋਂ ਕੁਝ ਨਹੀਂ ਮੰਗਿਆ। ਜਦੋਂ ਮੈਨੂੰ ਪੁੱਛਿਆ ਗਿਆ ਕਿ ਕੀ ਨਵਜੋਤ ਕਿਸੇ ਹੋਰ ਪਾਰਟੀ ਤੋਂ ਮੁੱਖ ਮੰਤਰੀ ਪਦ ਦਾ ਚਿਹਰਾ ਬਣ ਸਕਦੇ ਹਨ, ਤਾਂ ਮੈਂ ਕਿਹਾ ਕਿ ਸਾਡੇ ਕੋਲ ਮੁੱਖ ਮੰਤਰੀ ਪਦ ਲਈ ਕਿਸੇ ਨੂੰ ਦੇਣ ਲਈ ਕੋਈ ਪੈਸਾ ਨਹੀਂ ਹੈ | ਉਨ੍ਹਾਂ ਕਿਹਾ ਮੈਂ ਕਾਂਗਰਸ ਬਾਰੇ ਗੱਲ ਨਹੀਂ ਕੀਤੀ ਸੀ ਮੈਂ ਹੋਰਾਂ ਪਾਰਟੀਆਂ ਦੀ ਗੱਲ ਕੀਤੀ ਸੀ ਪੈਸੇ CM ਚੇਹਰਾ ਬਣਾਉਂਦੇ ਨੇ

ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਅਸਲ ਮਤਲਬ ਇਹ ਸੀ ਕਿ ਉਹ ਸਿਰਫ਼ ਪੰਜਾਬ ਨੂੰ ‘ਸੁਨਹਿਰੀ ਰਾਜ’ ਬਣਾ ਸਕਦੇ ਹਨ, ਪਰ ਉਨ੍ਹਾਂ ਕੋਲ ਕਿਸੇ ਪਾਰਟੀ ਨੂੰ ਦੇਣ ਲਈ ਪੈਸਾ ਨਹੀਂ ਹੈ

#navjotsidhu #navjotkaursidhulatestnews #navjotsidhulatestnews #congresspunjab #breakingnews #cmface