ਕੈਨੇਡਾ ਤੋਂ ਬਾਅਦ ਕਪਿਲ ਸ਼ਰਮਾ ਨੇ ਦੁਬਈ ‘ਚ ਖੋਲ੍ਹਿਆ ‘Kaps Café’

ਦੁਬਈ: ਦੇਸ਼ ਦੇ ਸਭ ਤੋਂ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਨੇ ਆਪਣੇ ਪ੍ਰਸ਼ੰਸਕਾਂ ਲਈ ਸਾਲ 2025 ਦਾ ਅੰਤ ਬੇਹੱਦ ਖ਼ਾਸ ਬਣਾ ਦਿੱਤਾ ਹੈ। ਕਪਿਲ ਨੇ ਨਵੇਂ ਸਾਲ ਦੇ ਮੌਕੇ ‘ਤੇ ਦੁਬਈ ਵਿੱਚ ਆਪਣੇ ਮਸ਼ਹੂਰ ਬ੍ਰਾਂਡ ‘ਕੈਪਸ ਕੈਫੇ’ (Kaps Café) ਦਾ ਨਵਾਂ Outlet ਲਾਂਚ ਕਰ ਦਿੱਤਾ ਹੈ। 31 ਦਸੰਬਰ 2025 ਨੂੰ ਮਿਡਲ ਈਸਟ ਵਿੱਚ ਇਸ ਬ੍ਰਾਂਡ ਦੀ ਇਹ ਪਹਿਲੀ ਐਂਟਰੀ ਹੈ

ਖੁਦ ਕਪਿਲ ਨੇ ਕੀਤਾ ਗਾਹਕਾਂ ਦਾ ਸਵਾਗਤ
ਇੰਸਟਾਗ੍ਰਾਮ ‘ਤੇ ਸਾਂਝੀ ਕੀਤੀ ਗਈ ਇੱਕ ਵੀਡੀਓ ਵਿੱਚ ਦੁਬਈ ਦੀਆਂ ਚਮਕਦੀਆਂ ਉੱਚੀਆਂ ਇਮਾਰਤਾਂ ਅਤੇ ਕੈਫੇ ਦੇ ਸ਼ਾਨਦਾਰ ਅੰਦਰੂਨੀ ਹਿੱਸੇ ਨੂੰ ਦਿਖਾਇਆ ਗਿਆ ਹੈ। ਸਭ ਤੋਂ ਦਿਲਚਸਪ ਗੱਲ ਇਹ ਸੀ ਕਿ ਕਪਿਲ ਸ਼ਰਮਾ ਖੁਦ ਗਾਹਕਾਂ ਦਾ ਸਵਾਗਤ ਕਰਦੇ ਅਤੇ ਉਨ੍ਹਾਂ ਨੂੰ ਕੌਫੀ ਸਰਵ ਕਰਦੇ ਨਜ਼ਰ ਆਏ। ਇਹ ਕੈਫੇ ਦੁਪਹਿਰ 4 ਵਜੇ ਤੋਂ ਅੱਧੀ ਰਾਤ ਤੱਕ ਖੁੱਲ੍ਹਾ ਰਹੇਗਾ

‘ਦ ਕਪਿਲ ਸ਼ਰਮਾ ਸ਼ੋਅ’ ਦੀ ਝਲਕ ਅਤੇ ਕੋਜ਼ੀ ਵਾਈਬ
ਕੈਫੇ ਦਾ ਡਿਜ਼ਾਈਨ ਕਪਿਲ ਦੇ ਸੁਪਰਹਿੱਟ ਸ਼ੋਅ ‘ਦ ਕਪਿਲ ਸ਼ਰਮਾ ਸ਼ੋਅ’ ਦੇ ਸੈੱਟ ਤੋਂ ਪ੍ਰੇਰਿਤ ਹੈ | ਕਪਿਲ ਨੇ ਇਸ ਨੂੰ ਇੱਕ ਅਜਿਹਾ ‘ਹੈਂਗਆਊਟ ਸਪਾਟ’ ਦੱਸਿਆ ਹੈ ਜਿੱਥੇ ਲੋਕ ਸ਼ੋਰ-ਸ਼ਰਾਬੇ ਵਾਲੀ ਪਾਰਟੀ ਦੀ ਬਜਾਏ ਸ਼ਾਂਤੀ ਨਾਲ ਨਵਾਂ ਸਾਲ ਮਨਾ ਸਕਦੇ ਹਨ। ਇਹ ਕੈਨੇਡਾ ਸਥਿਤ ਉਨ੍ਹਾਂ ਦੇ ਪਹਿਲੇ ਅੰਤਰਰਾਸ਼ਟਰੀ ਆਊਟਲੈੱਟ ਦੀ ਯਾਦ ਦਿਵਾਉਂਦਾ ਹੈ।

ਮੈਨੂ ਵਿੱਚ ਕੀ ਹੈ ਖ਼ਾਸ?
ਹਾਲਾਂਕਿ ਦੁਬਈ ਦੇ ਆਊਟਲੈੱਟ ਲਈ ਅਧਿਕਾਰਤ ਮੈਨੂ ਦਾ ਅਜੇ ਪੂਰਾ ਖੁਲਾਸਾ ਨਹੀਂ ਹੋਇਆ ਹੈ, ਪਰ ਉਮੀਦ ਹੈ ਕਿ ਇਹ ਕੈਨੇਡਾ ਵਾਲੇ ਆਊਟਲੈੱਟ ਵਾਂਗ ਹੀ ਹੋਵੇਗਾ। ਉੱਥੇ ਵੜਾ ਪਾਓ ਵਰਗੇ ਦੇਸੀ ਸਨੈਕਸ ਤੋਂ ਲੈ ਕੇ ਪਾਸਤਾ, ਕੌਫੀ, ਚਾਹ ਅਤੇ ਮੈਚਾ ਡਰਿੰਕਸ ਦਾ ਸ਼ਾਨਦਾਰ ਫਿਊਜ਼ਨ ਪਰੋਸਿਆ ਜਾਂਦਾ ਹੈ

ਵਿਵਾਦਾਂ ਤੋਂ ਬਾਅਦ ਵੀ ਨਹੀਂ ਮੰਨੀ ਹਾਰ
ਕਪਿਲ ਦੇ ਕੈਫੇ ਦਾ ਸਫ਼ਰ ਚੁਣੌਤੀਪੂਰਨ ਰਿਹਾ ਹੈ। ਇਸੇ ਸਾਲ ਕੈਨੇਡਾ ਦੇ ਸਰੀ (Surrey) ਵਿੱਚ ਉਨ੍ਹਾਂ ਦੇ ਕੈਫੇ ‘ਤੇ ਗੋਲੀਬਾਰੀ ਹੋਈ ਸੀ, ਜਿਸ ਵਿੱਚ ਸ਼ੀਸ਼ੇ ਟੁੱਟ ਗਏ ਸਨ। ਪੁਲਿਸ ਨੇ ਇਸ ਮਾਮਲੇ ਵਿੱਚ ਇੱਕ ਭਾਰਤੀ ਮੂਲ ਦੇ ਵਿਅਕਤੀ ਨੂੰ ਗ੍ਰਿਫਤਾਰ ਵੀ ਕੀਤਾ ਸੀ। ਪਰ ਇਨ੍ਹਾਂ ਸਾਰੇ ਵਿਵਾਦਾਂ ਅਤੇ ਮੁਸ਼ਕਲਾਂ ਦੇ ਬਾਵਜੂਦ, ਕਪਿਲ ਨੇ ਹਾਰ ਨਹੀਂ ਮੰਨੀ ਅਤੇ ਦੁਬਈ ਵਿੱਚ ਆਪਣੇ ਕਾਰੋਬਾਰ ਦਾ ਵਿਸਤਾਰ ਕੀਤਾ।

ਕਪਿਲ ਸ਼ਰਮਾ ਦਾ ਇਹ ਕਦਮ ਸਿੱਧ ਕਰਦਾ ਹੈ ਕਿ ਉਹ ਹੁਣ ਸਿਰਫ਼ ਇੱਕ ਕਾਮੇਡੀਅਨ ਹੀ ਨਹੀਂ, ਸਗੋਂ ਇੱਕ ਗਲੋਬਲ ਲਾਈਫਸਟਾਈਲ ਬ੍ਰਾਂਡ ਬਣਨ ਵੱਲ ਵਧ ਰਹੇ ਹਨ

#kapilsharmacaffe #kapilsharmadubaicaffe #kapscafe #kapilsharmanews