ਬਿਨਾਂ ਨਾਮ ਲਏ CM ਮਾਨ ਦਾ ਡੇਰਾ ਬਿਆਸ ਮੁਖੀ ‘ਤੇ ਵੱਡਾ ਨਿਸ਼ਾਨਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ ’ਤੇ ਇੱਕ ਪੋਸਟ ਕਰਕੇ ਡੇਰਾ ਬਿਆਸ ਦੇ ਮੁਖੀ ’ਤੇ ਬਿਨਾਂ ਨਾਂ ਲਏ ਤੰਜ ਕੱਸਿਆ ਹੈ। ਮਾਨ ਦੀ ਇਹ ਟਿੱਪਣੀ ਉਸ ਸਮੇਂ ਸਾਹਮਣੇ ਆਈ ਹੈ, ਜਦੋਂ ਬੀਤੇ ਦਿਨੀ ਉਨ੍ਹਾਂ ਦੀ ਨਾਭਾ ਜੇਲ੍ਹ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਹੋਈ ਸੀ ਤੇ ਡੇਰਾ ਬਿਆਸ ਮੁਖੀ ਨੇ ਮੀਡੀਆ ਨਾਲ ਗਲਬਾਤ ਕਰਦੇ ਕਿਹਾ ਸੀ ਮਜੀਠੀਆ ਤੇ’ ਸਾਰੇ ਲੱਗੇ ਨਸ਼ੇ ਦੇ ਆਰੋਪ ਝੂਠੇ ਨੇ

ਸੀਐਮ ਮਾਨ ਵੱਲੋਂ ਐਕਸ (ਟਵਿੱਟਰ) ’ਤੇ ਕੀਤੀ ਪੋਸਟ ਵਿੱਚ ਲਿਖਿਆ ਗਿਆ—

“ਕੱਲ੍ਹ ਬਣ ਜਾਵੇਂ ਭਾਵੇਂ ਅੱਜ ਬਣ ਜਾਵੇ, ਅਦਾਲਤਾਂ ਦਾ ਓਥੇ ਰੱਬ ਰਾਖਾ, ਜਿਹੜੇ ਮੁਲਜ਼ਮਾਂ ਹੀ ਜੱਜ ਬਣ ਜਾਵੇ…”

ਜ਼ਿਕਰਯੋਗ ਹੈ ਕਿ ਕੱਲ੍ਹ ਹੀ ਸੁਪਰੀਮ ਕੋਰਟ ਵੱਲੋਂ ਬਿਕਰਮ ਸਿੰਘ ਮਜੀਠੀਆ ਨੂੰ ਜਮਾਨਤ ਮਿਲੀ ਸੀ। ਡੇਰਾ ਬਿਆਸ ਮੁਖੀ ਦੇ ਬਿਆਨ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਲਗਾਤਾਰ ਡੇਰਾ ਬਿਆਸ ਦੇ ਮੁਖੀ ’ਤੇ ਸਵਾਲ ਚੁੱਕੇ ਜਾ ਰਹੇ ਹਨ। ਆਪ ਆਗੂ ਬਲਤੇਜ ਪੰਨੂ ਨੇ ਵੀ ਕਿਹਾ ਕੇ ਅਜਿਹੇ ਡੇਰਾ ਬਿਆਸ ਮੁਖੀ ਨੂੰ ਅਜਿਹੇ ਬਿਆਨ ਨਹੀਂ ਸ਼ੋਭਾ ਦਿੰਦੇ

#punjabnews #punjabbreakingnews #Latestnews #trendingnews