ਉਸ ਨੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ, ਪਰ ਮੈਂ ਉਸ ਨੂੰ ਪਹਿਲਾਂ ਹੀ ਮਾਰ ਦਿੱਤਾ” – ਖਮੇਨੇਈ ਦੀ ਮੌਤ ‘ਤੇ ਟਰੰਪ ਦਾ ਵੱਡਾ ਬਿਆਨ

ਵਾਸ਼ਿੰਗਟਨ: ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਮੇਨੇਈ ਦੇ ਇਜ਼ਰਾਈਲ-ਅਮਰੀਕਾ ਦੇ ਹਵਾਈ ਹਮਲਿਆਂ ਵਿੱਚ ਮਾਰੇ ਜਾਣ ਤੋਂ ਦੋ ਦਿਨ ਬਾਅਦ, ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਹੈਰਾਨੀਜਨਕ ਦਾਅਵਾ ਕੀਤਾ ਹੈ। ਟਰੰਪ ਨੇ ਕਿਹਾ ਕਿ ਖਮੇਨੇਈ ਨੇ ਉਨ੍ਹਾਂ ਨੂੰ ਦੋ ਵਾਰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਉਹ ਖੁਸ਼ ਹਨ ਕਿ ਉਨ੍ਹਾਂ ਨੇ ਖਮੇਨੇਈ ਨੂੰ ਪਹਿਲਾਂ ਹੀ ਮਾਰ ਦਿੱਤਾ

“ਮੈਂ ਉਸ ਨੂੰ ਪਹਿਲਾਂ ਫੜ ਲਿਆ”
ਏਬੀਸੀ ਨਿਊਜ਼ (ABC News) ਦੇ ਮੁੱਖ ਵਾਸ਼ਿੰਗਟਨ ਪੱਤਰਕਾਰ ਜੋਨਾਥਨ ਕਾਰਲ ਨਾਲ ਫ਼ੋਨ ‘ਤੇ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ:

“ਮੈਂ ਉਸ ਨੂੰ ਮੇਰੇ ਤੱਕ ਪਹੁੰਚਣ ਤੋਂ ਪਹਿਲਾਂ ਹੀ ਫੜ ਲਿਆ। ਉਨ੍ਹਾਂ ਨੇ ਦੋ ਵਾਰ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਮੈਂ ਪਹਿਲੀ ਵਾਰ ਚ ਹੀ ਕਰ ਦਿੱਤੀ।”

ਜੋਨਾਥਨ ਕਾਰਲ ਮੁਤਾਬਕ ਟਰੰਪ ਦਾ ਇਸ਼ਾਰਾ 2024 ਵਿੱਚ ਉਨ੍ਹਾਂ ਦੀ ਹੱਤਿਆ ਲਈ ਰਚੀ ਗਈ ਉਸ ਸਾਜ਼ਿਸ਼ ਵੱਲ ਸੀ, ਜਿਸ ਬਾਰੇ ਅਮਰੀਕੀ ਖ਼ੁਫ਼ੀਆ ਏਜੰਸੀਆਂ ਨੇ ਪਹਿਲਾਂ ਹੀ ਚੇਤਾਵਨੀ ਦਿੱਤੀ ਸੀ।

ਖਮੇਨੇਈ ਨੂੰ ਦੱਸਿਆ ‘ਇਤਿਹਾਸ ਦਾ ਸਭ ਤੋਂ ਦੁਸ਼ਟ ਇਨਸਾਨ’
ਟਰੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਟਰੂਥ ਸੋਸ਼ਲ’ (Truth Social) ‘ਤੇ ਇੱਕ ਪੋਸਟ ਰਾਹੀਂ ਖਮੇਨੇਈ ਨੂੰ ‘ਖੂਨ ਦੇ ਪਿਆਸੇ ਗੁੰਡਿਆਂ ਦੇ ਗੈਂਗ ਦਾ ਸਰਗਣਾ’ ਦੱਸਿਆ। ਉਨ੍ਹਾਂ ਲਿਖਿਆ:

ਇਹ ਸਿਰਫ਼ ਈਰਾਨ ਦੇ ਲੋਕਾਂ ਲਈ ਹੀ ਨਹੀਂ, ਸਗੋਂ ਉਨ੍ਹਾਂ ਸਾਰੇ ਅਮਰੀਕੀਆਂ ਲਈ ਇਨਸਾਫ਼ ਹੈ ਜੋ ਖਮੇਨੇਈ ਦੇ ਰਾਜ ਦੌਰਾਨ ਮਾਰੇ ਗਏ ਸਨ। ਖਮੇਨੇਈ ਸਾਡੇ ਅਤਿ-ਆਧੁਨਿਕ ਟ੍ਰੈਕਿੰਗ ਸਿਸਟਮ ਅਤੇ ਖ਼ੁਫ਼ੀਆ ਤੰਤਰ ਤੋਂ ਬਚ ਨਹੀਂ ਸਕਿਆ ਇਜ਼ਰਾਈਲ ਨਾਲ ਮਿਲ ਕੇ ਕੀਤੀ ਗਈ ਇਸ ਕਾਰਵਾਈ ਨੇ ਈਰਾਨੀ ਲੀਡਰਸ਼ਿਪ ਨੂੰ ਪੂਰੀ ਤਰ੍ਹਾਂ ਬੇਵੱਸ ਕਰ ਦਿੱਤਾ।

2024 ਦੀਆਂ ਸਾਜ਼ਿਸ਼ਾਂ ਅਤੇ ਈਰਾਨ ਦਾ ਸਬੰਧ
ਦੱਸਣਯੋਗ ਹੈ ਕਿ 2024 ਵਿੱਚ ਟਰੰਪ ‘ਤੇ ਦੋ ਵਾਰ ਹਮਲੇ ਦੀ ਕੋਸ਼ਿਸ਼ ਹੋਈ ਸੀ। ਪਹਿਲੀ ਜੁਲਾਈ ਵਿੱਚ ਪੈਨਸਿਲਵੇਨੀਆ ਰੈਲੀ ਦੌਰਾਨ ਅਤੇ ਦੂਜੀ ਸਤੰਬਰ ਵਿੱਚ ਵੈਸਟ ਪਾਮ ਬੀਚ ਗੋਲਫ ਕੋਰਸ ‘ਤੇ

ਇਸ ਤੋਂ ਇਲਾਵਾ, ਅਮਰੀਕੀ ਨਿਆਂ ਵਿਭਾਗ ਨੇ ਫਰਹਾਦ ਸ਼ਾਕੇਰੀ ਨਾਮ ਦੇ ਇੱਕ ਵਿਅਕਤੀ ‘ਤੇ ਦੋਸ਼ ਲਗਾਏ ਸਨ ਕਿ ਉਸ ਨੂੰ ਈਰਾਨ ਦੇ ‘ਇਸਲਾਮਿਕ ਰਿਵੋਲਿਊਸ਼ਨਰੀ ਗਾਰਡ ਕੋਰਪਸ’ (IRGC) ਨੇ ਟਰੰਪ ਦੀ ਹੱਤਿਆ ਦੀ ਯੋਜਨਾ ਬਣਾਉਣ ਦਾ ਕੰਮ ਸੌਂਪਿਆ ਸੀ। ਹਾਲਾਂਕਿ ਈਰਾਨ ਨੇ ਹਮੇਸ਼ਾ ਇਨ੍ਹਾਂ ਦੋਸ਼ਾਂ ਨੂੰ ਨਕਾਰਿਆ ਹੈ, ਪਰ ਟਰੰਪ ਨੇ ਮੌਜੂਦਾ ਫੌਜੀ ਕਾਰਵਾਈ ਨੂੰ ਇਨ੍ਹਾਂ ਸਾਜ਼ਿਸ਼ਾਂ ਦਾ ਸਿੱਧਾ ਜਵਾਬ ਦੱਸਿਆ ਹੈ।

ਈਰਾਨੀ ਲੋਕਾਂ ਨੂੰ ਅਪੀਲ
ਟਰੰਪ ਨੇ ਈਰਾਨ ਦੀ ਜਨਤਾ ਨੂੰ ਅਪੀਲ ਕੀਤੀ ਹੈ ਕਿ ਇਹ ਉਨ੍ਹਾਂ ਕੋਲ ਆਪਣੇ ਦੇਸ਼ ਨੂੰ ਵਾਪਸ ਲੈਣ ਦਾ “ਸਭ ਤੋਂ ਵੱਡਾ ਮੌਕਾ” ਹੈ। ਉਨ੍ਹਾਂ ਨੇ ਇਰਾਨੀਆਂ ਨੂੰ ਮੌਜੂਦਾ ਸ਼ਾਸਨ ਦੇ ਖਿਲਾਫ ਉੱਠਣ ਅਤੇ ਇਸ ਨੂੰ ਜੜ੍ਹੋਂ ਉਖਾੜਨ ਦਾ ਸੱਦਾ ਦਿੱਤਾ ਹੈ