ਭਾਰਤ-ਪਾਕਿਸਤਾਨ ਵਿਚਾਲੇ ਹੋਣ ਵਾਲੇ ਮੈਚ ਨੂੰ ਲੈਕੇ ਵਿਰੋਧੀਆਂ ਨੇ ਮੋਦੀ ਸਰਕਾਰ ਤੇ’ ਚੁੱਕੇ ਸਵਾਲ

ਦੁਬਈ : ਪੰਜਾਬ ਵਿੱਚ ਰਾਜਨੀਤੀ ਗਰਮਾ ਗਈ ਹੈ ਕਿਉਂਕਿ ਪਹਿਲਗਾਮ ਘਟਨਾ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਅੱਜ ਮੈਚ ਹੋਣ ਜਾ ਰਿਹਾ ਤੇ ਜਿਸ ਨੂੰ ਲੈਕੇ ਵਿਰੋਧੀ ਪਾਰਟੀਆਂ ਨੇ ਕੇਂਦਰ ਸਰਕਾਰ ‘ਤੇ ਸਵਾਲ ਚੁੱਕੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਪਠਾਨਕੋਟ, ਪੁਲਵਾਮਾ ਤੇ ਹਾਲ ਹੀ ਵਿੱਚ ਪਹਿਲਗਾਮ ਵਿੱਚ ਅੱਤਵਾਦੀ ਹਮਲੇ ਹੋਏ ਹਨ, ਤਾਂ ਪੰਜਾਬ ਦੀਆਂ ਫ਼ਿਲਮਾਂ ਇਸ ਕਰਕੇ ਬੈਨ ਕਰ ਦਿੱਤੀਆਂ ਕਿਉਂਕਿ ਉਹਨਾਂ ਚ’ ਪਾਕਿਸਤਾਨੀ ਐਕਟਰੈਸ ਸੀ ਤੇ ਅੱਜ ਟੀਮ ਇੰਡੀਆ ਪਾਕਿਸਤਾਨ ਵਿਰੁੱਧ ਕਿਉਂ ਖੇਡਣ ਜਾ ਰਹੀ ਆ, ਇਸ ਮੈਚ ਨੂੰ ਰੋਕਣਾ ਚਾਹੀਦਾ ਆ, ਇਹ ਵਿਰੋਧੀਆਂ ਦਾ ਕਹਿਣਾ ਆ

ਕੱਲ੍ਹ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਮੈਚ ਕਰਵਾਉਣ ਦੇ ਫੈਸਲੇ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਅਮਿਤ ਸ਼ਾਹ ਨੂੰ ਆਪਣੇ ਪੁੱਤਰ ਅਤੇ ICC ਚੇਅਰਮੈਨ ਜੈ ਸ਼ਾਹ ਨਾਲ ਗੱਲ ਕਰਨੀ ਚਾਹੀਦੀ ਹੈ ਅਤੇ ਇਸ ਮੈਚ ਨੂੰ ਰੋਕਣਾ ਚਾਹੀਦਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਮੈਚ ਦਾ ਸਖ਼ਤ ਵਿਰੋਧ ਕੀਤਾ ਹੈ। ਸੀਐਮ ਮਾਨ ਨੇ ਕਿਹਾ- ਪੰਜਾਬੀ ਗਾਇਕ ਅਤੇ ਦਿਲਜੀਤ ਦੋਸਾਂਝ ਦੀ ਫਿਲਮ ‘ਤੇ ਪਾਬੰਦੀ ਲਗਾਈ ਗਈ ਸੀ ਕਿਉਂਕਿ ਉਨ੍ਹਾਂ ਦੀ ਫਿਲਮ ਵਿੱਚ ਪਾਕਿਸਤਾਨੀ ਕਲਾਕਾਰ ਕੰਮ ਕਰ ਰਹੇ ਸਨ ਪਰ ਕੇਂਦਰ ਸਰਕਾਰ ਖੁਦ ਪਾਕਿਸਤਾਨ ਨਾਲ ਇੱਕ ਦੋਸਤਾਨਾ ਮੈਚ ਖੇਡ ਰਹੀ ਹੈ

INDIA PAKISTAN ਮੈਚ ਬਾਰੇ MP ਰੰਧਾਵਾ ਨੇ ਕਿ ਕਿਹਾ ?

ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਰੰਧਾਵਾ ਨੇ ਸੋਸ਼ਲ ਮੀਡੀਆ ਰਾਹੀਂ ਕੇਂਦਰੀ ਸਰਕਾਰ ਨੂੰ ਨਿਸ਼ਾਨੇ ‘ਤੇ ਲੈਂਦਿਆਂ ਲਿਖਿਆ ਕਿ ਜਿਵੇਂ ਪਾਣੀ ਅਤੇ ਖੂਨ ਇਕੱਠੇ ਨਹੀਂ ਵਹਿ ਸਕਦੇ, ਓਸੇ ਤਰ੍ਹਾਂ ਖੂਨ ਅਤੇ ਕ੍ਰਿਕਟ ਨੂੰ ਵੀ ਇਕੱਠੇ ਨਹੀਂ ਰੱਖਿਆ ਜਾ ਸਕਦਾ।

ਉਨ੍ਹਾਂ ਕਿਹਾ ਕਿ ਇਹ ਮੈਚ ਸਿਰਫ਼ ਖੇਡ ਨਹੀਂ, ਸਗੋਂ ਉਨ੍ਹਾਂ ਪਰਿਵਾਰਾਂ ਦੀ ਚੋਟ ਨਾਲ ਜੁੜਿਆ ਹੋਇਆ ਹੈ ਜਿਨ੍ਹਾਂ ਨੇ ਦੇਸ਼ ਵਾਸਤੇ ਆਪਣੇ ਲਾਲ ਗੁਆਏ ਹਨ। ਇਹ ਸਿਰਫ਼ ਦੋ ਮੁਲਕਾਂ ਵਿਚਕਾਰ ਹੋਣ ਵਾਲੀ ਟਕਰ ਨਹੀਂ, ਸਗੋਂ ਦੇਸ਼ ਭਗਤੀ ਅਤੇ ਜਜ਼ਬਾਤਾਂ ਨਾਲ ਭਰਪੂਰ ਇੱਕ ਗੰਭੀਰ ਮਾਮਲਾ ਹੈ।

ਕਾਂਗਰਸ ਨੇ ਆਪਣੀ ਪੋਜ਼ੀਸ਼ਨ ਸਾਫ ਕਰਦਿਆਂ ਕਿਹਾ ਕਿ ਦੇਸ਼ ਦੀ ਸੁਰੱਖਿਆ ਅਤੇ ਸ਼ਹੀਦਾਂ ਦੀ ਕੁਰਬਾਨੀ ਸਭ ਤੋਂ ਉੱਚੀ ਹੈ—ਇਸ ਦੇ ਮੋਹਰੇ ‘ਤੇ ਕਿਸੇ ਵੀ ਤਰ੍ਹਾਂ ਦੀ ਰਣਨੀਤਿਕ ਖੇਡ ਕਬੂਲ ਨਹੀਂ

ਕ੍ਰਿਕਟਰ ਹਰਭਜਨ ਸਿੰਘ ਨੇ ਮੈਚ ਬਾਰੇ ਕਿ ਕਿਹਾ ?

ਭਾਰਤ ਦੇ ਸਾਬਕਾ ਕ੍ਰਿਕਟ ਖਿਡਾਰੀ ਹਰਭਜਨ ਸਿੰਘ ਨੇ ਭਾਰਤ-ਪਾਕਿਸਤਾਨ ਮੈਚ ਨੂੰ ਲੈ ਕੇ ਆਪਣੇ ਵਿਚਾਰ ਸਾਂਝੇ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਹਾਲਾਤਾਂ ਵਿਚ ਦੋਵਾਂ ਦੇਸ਼ ਆਹਮਣੇ-ਸਾਹਮਣੇ ਖੜੇ ਹਨ, ਉਨ੍ਹਾਂ ਨੂੰ ਵੇਖਦਿਆਂ ਇਹ ਮੈਚ ਕਰਵਾਉਣਾ ਠੀਕ ਨਹੀਂ ਲੱਗਦਾ।

ਉਨ੍ਹਾਂ ਕਿਹਾ ਕਿ ਕ੍ਰਿਕਟ ਦਾ ਇਹ ਮੁਕਾਬਲਾ ਸਿਰਫ਼ ਖੇਡ ਨਹੀਂ, ਸਗੋਂ ਲੋਕਾਂ ਦੀ ਭਾਵਨਾ ਅਤੇ ਦੇਸ਼ ਦੀ ਸੁਰੱਖਿਆ ਨਾਲ ਜੁੜਿਆ ਮਾਮਲਾ ਬਣ ਜਾਂਦਾ ਹੈ। ਹਾਲੀਆ ਅੱਤਵਾਦੀ ਹਮਲਿਆਂ ਨੇ ਲੋਕਾਂ ਵਿੱਚ ਗੰਭੀਰ ਚਿੰਤਾ ਪੈਦਾ ਕੀਤੀ ਹੈ, ਜਿਸ ਕਰਕੇ ਇਹ ਮੈਚ ਹੋਣਾ ਸਬੰਧਾਂ ਨੂੰ ਹੋਰ ਜ਼ਖ਼ਮੀ ਕਰ ਸਕਦਾ ਹੈ।

ਹਰਭਜਨ ਨੇ ਇਹ ਵੀ ਯਾਦ ਦਿਵਾਇਆ ਕਿ ਪਿਛਲੇ ਦਿਨੀਂ ਇੱਕ ਅੰਤਰਰਾਸ਼ਟਰੀ LEGEND ਟੂਰਨਾਮੈਂਟ ਦੌਰਾਨ ਭਾਰਤ ਦੀ ਟੀਮ ਨੇ ਪਾਕਿਸਤਾਨ ਵਿਰੁੱਧ ਮੈਚ ਖੇਡਣ ਤੋਂ ਇਨਕਾਰ ਕਰ ਦਿੱਤਾ ਸੀ।

ਉਹ ਮੰਨਦੇ ਹਨ ਕਿ ਜਦ ਤੱਕ ਦੋਹਾਂ ਦੇਸ਼ਾਂ ਵਿਚਕਾਰ ਤਣਾਅ ਖਤਮ ਨਹੀਂ ਹੁੰਦਾ, ਨਾ ਤਾਂ ਖੇਡਾਂ ਰਾਹੀਂ ਨਜ਼ਦੀਕੀਆਂ ਬਣਾਉਣ ਦੀ ਗੱਲ ਹੋਣੀ ਚਾਹੀਦੀ ਹੈ ਅਤੇ ਨਾ ਹੀ ਵਪਾਰਕ ਸੰਬੰਧਾਂ ਦੀ

#INDvsPAK

#IndiaVsPakistan

#BharatVsPakistan

#INDvPAK2025

#PAKvsIND

#INDPAKClash

#MahaMuqabla

#MatchOfTheYear