ਹਸਪਤਾਲ ‘ਚ ਦਾਖਲ ਮਰੀਜ਼ ਦਾ ਚੂਹਿਆਂ ਨੇ ਕੁਤਰਿਆ ਪੈਰ

ਉੱਤਰ ਪ੍ਰਦੇਸ਼ ਦੇ ਬਦਾਯੂੰ ਮੈਡੀਕਲ ਕਾਲਜ ਦੇ SICU ਤੋਂ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਮਰੀਜ਼ ਜੋ ਕੇ ਹਸਪਤਾਲ ‘ਚ ਦਾਖਲ ਸੀ ਅਤੇ ਦਾਖਲ ਇੱਕ ਮਰੀਜ਼ ਨੂੰ ਚੂਹਿਆਂ ਨੇ ਕੱਟ ਲਿਆ। ਚੂਹੇ ਦੇ ਕੱਟਣ ਦੇ ਮਾਮਲੇ ‘ਚ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਨੇ ਜਾਂਚ ਦਾ ਗਠਨ ਕੀਤਾ ਹੈ।

ਇਲਾਜ ਦੌਰਾਨ ਐਸਆਈਸੀਯੂ. ਵਿੱਚ ਦਾਖਲ ਰਾਮਸੇਵਕ ਨੂੰ 3 ਤੋਂ 4 ਦਿਨ ਪਹਿਲਾਂ ਇੱਕ ਚੂਹੇ ਨੇ ਪੈਰ ਕੁਤਰ ਦਿੱਤਾ ਸੀ ਅਤੇ ਮੈਡੀਕਲ ਕਾਲਜ ਦੇ ਸਟਾਫ਼ ਨੇ ਇਸ ਗੱਲ ਨੂੰ ਲੁਕਾਉਂਦੇ ਹੋਏ ਮਰੀਜ਼ ਦੀ ਪੱਟੀ ਕਰ ਦਿੱਤੀ ਸੀ। ਜਦੋਂ ਇਹ ਮਾਮਲਾ ਮੀਡੀਆ ਦੇ ਸਾਹਮਣੇ ਆਇਆ ਤਾਂ ਮੈਡੀਕਲ ਕਾਲਜ ਵਿੱਚ ਹੜਕੰਪ ਮੱਚ ਗਿਆ। ਮਰੀਜ਼ ਰਾਮਸੇਵਕ ਦੇ ਭਰਾ ਰਾਮ ਗੁਪਤਾ ਦਾ ਕਹਿਣਾ ਹੈ ਕਿ ਮੈਡੀਕਲ ਕਾਲਜ ਵਿੱਚ ਚੂਹੇ ਬਹੁਤ ਹਨ। ਇਹ ਚੂਹੇ ਕਿੱਥੋਂ ਆਏ, ਇਹ ਨਹੀਂ ਪਤਾ।