ਗਿੱਦੜਬਾਹਾ-ਬਠਿੰਡਾ ਰੋਡ ’ਤੇ ਪੈਂਦੇ ਪਿੰਡ ਦੌਲਾ ਨੇੜੇ ਪੁਲਿਸ ਮੁਲਾਜ਼ਮਾਂ ਨੇ ਹਾਈ-ਟੈਕ ਨਾਕਾ ਲਗਾਇਆ ਹੋਇਆ ਸੀ ਤਾਂ ਇਸ ਦੌਰਾਨ ਤੇਜ਼ ਰਫ਼ਤਾਰ ਦੁੱਧ ਦੇ ਟੈਂਕਰ ਨੇ ਬੈਰੀਕੇਡਾਂ ਨੂੰ ਤੋੜਦਿਆਂ 2 ਪੁਲਿਸ ਮੁਲਾਜ਼ਮਾਂ ਨੂੰ ਕੁੱਚਲ ਦਿੱਤਾ। ਜਿਸਤੋ ਬਾਅਦ ਦੋਵਾਂ ਪੁਲਿਸ ਮੁਲਾਜ਼ਮਾ ਨੂੰ ਸਿਵਲ ਹਸਪਤਾਲ ’ਚ ਭਰਤੀ ਕਰਵਾਇਆ ਗਿਆ ।
ਇਸ ਸਾਰੀ ਘਟਨਾ ਨਾਕੇ ਤੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਦੁੱਧ ਵਾਲੇ ਟੈਂਕਰ ਦੀ ਰਫ਼ਤਾਰ ਇੰਨੀ ਜ਼ਿਆਦਾ ਸੀ ਕਿ ਬ੍ਰੇਕਾਂ ਲਗਾਉਣ ਦੇ ਬਾਵਜੂਦ ਘਿਸੜਦਾ ਹੋਇਆ ਨਾਲ ਦੇ ਖੇਤ ’ਚ ਚਲਾ ਗਿਆ।
