ਬਰਗਾੜੀ ਬੇਅਦਬੀ ਮਾਮਲੇ ਦੇ ਨਾਲ ਜੁੜੇ ਬਹਿਬਲ ਕਲਾਂ
ਅਤੇ ਕੋਟਕਪੂਰਾ ਗੋਲੀਕਾਂਡ ਨਾਲ ਸਬੰਧਤ ਮਾਮਲੇ ਵਿੱਚ ਮੰਗਲਵਾਰ ਨੁੰ ਸਪਲੀਮੈਂਟਰੀ ਚਲਾਨ ਪੇਸ਼
ਕੀਤਾ ਗਿਆ ਹੈ। ਗੋਲੀਬਾਰੀ ਮਾਮਲੇ ਦੀ ਜਾਂਚ ਕਰ ਰਹੀ ਏਡੀਜੀਪੀ ਐੱਲਕੇ ਯਾਦਵ ਦੀ ਅਗਵਾਈ
ਵਾਲੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੇ ਮੈਜਿਸਟਰੇਟ ਅਜੈਪਾਲ ਸਿੰਘ ਦੀ ਅਦਾਲਤ ਵਿੱਚ 2400
ਤੋਂ ਵੱਧ ਪੰਨਿਆਂ ਦਾ ਇੱਕ ਹੋਰ ਸਪਲੀਮੈਂਟਰੀ ਚਲਾਨ ਪੇਸ਼ ਕੀਤਾ।
ਇਸ ਦੌਰਾਨ ਖਬਰਾਂ ਦੇ ਸਰੋਤਾਂ ਤੋਂ ਮਿਲੀ ਮੁੱਢਲੀ ਜਾਣਕਾਰੀ ਦੇ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ
2400 ਪੰਨਿਆਂ ਦੇ ਚਲਾਨ ਦੇ ਕਾਲਮ 4 ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ
ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਸੁਮੇਧ ਸਿੰਘ ਸੈਣੀ ਸਾਬਕਾ ਡੀਜੀਪੀ, ਪਰਮਰਾਜ ਸਿੰਘ
ਉਮਰਨਾਗਲ ਸਾਬਕਾ ਸੀਪੀ ਲੁਧਿਆਣਾ, ਚਰਨਜੀਤ ਸ਼ਰਮਾ ਸਾਬਕਾ ਐਸਐਸਪੀ ਮੋਗਾ, ਅਮਰ
ਸਿੰਘ ਚਾਹਲ ਸਾਬਕਾ ਡੀ.ਜੀ.ਪੀ. ਡੀਆਈਜੀ ਫਿਰੋਜ਼ਪੁਰ ਰੇਂਜ, ਸੁਖਮੰਦਰ ਮਾਨ ਸਾਬਕਾ ਐਸਐਸਪੀ
ਫਰੀਦਕੋਟ, ਗੁਰਦੀਪ ਸਿੰਘ ਸਾਬਕਾ ਐਸਐਚਓ ਸਿਟੀ ਕੋਟਕਪੁਰਾ ਨੰ ਮੁਲਜ਼ਮ ਵਜੋਂ ਨਾਮਜ਼ਦ ਕੀਤਾ
ਗਿਆ ਹੈ।
ਪੰਜਾਬ ਸਰਕਾਰ ਤੋਂ ਦੋਸ਼ੀਆਂ ਖਿਲਾਫ ਮੁਕੱਦਮਾ ਸ਼ੁਰੂ ਕਰਨ ਲਈ ਸੀ.ਆਰ.ਪੀ.ਸੀ. ਦੀ ਧਾਰਾ 197
ਤਹਿਤ ਮਨਜ਼ੂਰੀ ਮਿਲ ਗਈ ਹੈ। ਇਹ ਮੁੱਖ ਤੌਰ ‘ਤੇ ਤੱਥਾਂ, ਦਸਤਾਵੇਜ਼ਾਂ, ਮਨਜ਼ੁਰੀ ਆਦੇਸ਼ਾਂ ਅਤੇ
0651 ਰਿਪੋਰਟ ਦੇ 2374 ਪੰਨਿਆਂ ਵਾਲੀ 112 ਪੰਨਿਆਂ ਦੀ ਪੂਰਕ ਚਾਰਜਸ਼ੀਟ ਹੈ। ਦੱਸ ਦੇਈਏ ਕਿ
24 ਫਰਵਰੀ 2023 ਨੂੰ ਐਸਆਈਗੈ ਨੇ 7000 ਪੰਨਿਆਂ ਦਾ ਧਾਰਾ 173 ਤਹਿਤ ਪਹਿਲਾ ਚਲਾਨ
