ਗੜ੍ਹਸ਼ੰਕਰ ਦੀ ਨੇਤਾ ਨਮੀਸ਼ਾ ਮਹਿਤਾ ਨੂੰ ਸੁਨੀਲ ਜਾਖੜ ਨੇ BJP ਪਾਰਟੀ ਚੋ ਕੱਢਿਆ

ਕਾਂਗਰਸ ਨੂੰ ਛੱਡ ਬੀਜੇਪੀ ‘ਚ ਸ਼ਾਮਿਲ ਹੋਣ ਵਾਲੀ ਮਹਿਲਾ ਨੇਤਾ ਨਮੀਸ਼ਾ ਮਹਿਤਾ ਨੂੰ ਹੁਸ਼ਿਆਰਪੁਰ ‘ਚ ਪਾਰਟੀ ਦੀ ਹੋਈ ਇੱਕ ਮੀਟਿੰਗ ‘ਚ ਥੱਪੜ ਮਾਰਨਾ ਮਹਿੰਗੀ ਪਈ ਹੈ। ਪਾਰਟੀ ਨੇ ਨਮੀਸ਼ਾ ਮਹਿਤਾ ਨੂੰ ਅਨੁਸ਼ਾਸਨੀ ਕਾਰਵਾਈ ਕਰਦੇ ਹੋਏ ਬਾਹਰ ਦਾ ਰਸਤਾ ਦਿਖਾ ਹੈ। ਦਰਅਸਲ ਪਿਛਲੇ ਦਿਨੀਂ ਹੁਸ਼ਿਆਰਪੁਰ ਦੇ ਧੋਬੀਘਾਟ ਚੌਂਕ ਦੇ ਨਜਦੀਕ ਕੌਰ ਕਮੇਟੀ ਦੀ ਮੀਟਿੰਗ ਦੌਰਾਨ ਭਾਜਪਾ ਦੇ ਸੀਨੀਅਰ ਨੇਤਾ ਅਵਿਨਾਸ਼ ਰਾਏ ਖੰਨਾ ਨਾਲ ਆਪਣੇ ਇੱਕ ਸਮਰਥਕ ਵੱਲੋਂ ਬਤਮੀਜ਼ੀ ਕਰਵਾਈ ਗਈ ਅਤੇ ਇੱਕ ਭਾਜਪਾ ਨੇਤਾ ਦੇ ਥਾਪੜ ਵੀ ਮਾਰਿਆ ਗਿਆ। ਪਤਾ ਲੱਗਾ ਹੈ ਕਿ ਨਮੀਸ਼ਾ ਮਹਿਤਾ ਨੇ ਉਸ ਮੀਟਿੰਗ ਦੌਰਾਨ ਅਵਿਨਾਸ਼ ਰਾਏ ਖੰਨਾ ਨੂੰ ਗਾਲਾਂ ਵੀ ਕੱਢੀਆਂ ਅਤੇ ਇਹ ਸਾਰੀ ਘਟਨਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਪ੍ਰਭਾਰੀ ਮੋਹਨ ਲਾਲ ਸੇਠੀ ਦੇ ਸਾਹਮਣੇ ਵਾਪਰੀ

Tags :