ਐੱਪਲ 12 ਸਤੰਬਰ ਨੂੰ ਆਪਣਾ ਆਈਫੋਨ 15 ਸਮੇਤ ਕਈ ਪ੍ਰੋਡੈਕਟ ਲਾਂਚ ਕਰਨ ਜਾ ਰਿਹਾ ਆ। ਇਸ ਇਵੈਂਟ ਦਾ ਨਾਂ ‘Wonderlust’ ਰੱਖਿਆ ਗਿਆ ਹੈ। ਲੋਕਾਂ ਨੂੰ ਇਸ ਈਵੈਂਟ ਨੂੰ ਲੈ ਕੇ ਬਹੁਤ ਉਮੀਦਾਂ ਹਨ ਕਿ ਇਸ ਵਿੱਚ ਇੱਕ ਤੋਂ ਵੱਧ ਨਵੇਂ ਪ੍ਰੋਡੈਕਟ ਪੇਸ਼ ਕੀਤੇ ਜਾ ਸਕਦੇ ਹਨ। ਇਸ ਈਵੈਂਟ ਦੀ ਖਾਸ ਗੱਲ ਆਈਫੋਨ 15 ਸੀਰੀਜ਼ ਹੋਵੇਗੀ, ਆਈਫੋਨ 15 Pro ਦੀ ਸ਼ੁਰੂਆਤੀ ਕੀਮਤ $1,099 ਹੋ ਸਕਦੀ ਹੈ, ਜਦੋਂ ਕਿ ਆਈਫੋਨ 15 Pro Max ਦੀ US ਵਿੱਚ ਸ਼ੁਰੂਆਤੀ ਕੀਮਤ $1,299 (10,7979 ਰੁਪਏ) ਹੈ