ਸਿੱਖ ਖਿਡਾਰੀ ਨੂੰ ਹੈਲਮਟ ਨਾ ਪਾਉਣ ਤੇ ਖੇਡ ਮੁਕਾਬਲੇ ਵਿੱਚੋ ਕੀਤਾ ਬਾਹਰ, SGPC ਨੇ ਕੀਤਾ ਵਿਰੋਧ

Punjab News: ਸਿੱਖ ਖਿਡਾਰੀ ਨੂੰ ਹੈਲਮਟ ਨਾ ਪਾਉਣ ‘ਤੇ ਪਾਤੜਾਂ ਵਿਚ ਚੱਲ ਰਹੇ ਸਕੇਟਿੰਗ ਖੇਡ ਮੁਕਾਬਲੇ ‘ਚੋਂ ਬਾਹਰ ਕੱਢ ਦਿੱਤਾ ਗਿਆ। ਜਿਸਤੋ ਸਿੱਖਾ ਵਿੱਚ ਕਾਫੀ ਰੋਸ਼ ਪਾਇਆ ਜਾ ਰਿਹਾ ਹੈ। ਉਹਨਾਂ ਦਾ ਕਹਿਣਾ ਹੈ ਕਿ ਸਿੱਖ ਮਰਿਯਾਦਾ ਵਿੱਚ ਹੈਲਮਟ ਪਹਿਨਣ ਨੂੰ ਕੋਈ ਥਾਂ ਨਹੀਂ ਹੈ। 

ਜੇਕਰ ਕੋਈ ਸਿੱਖ ਖਿਡਾਰੀ ਬਿਨਾਂ ਹੈਲਮਟ ਤੋਂ ਖੇਡ ਮੁਕਾਬਲੇ ਵਿਚ ਭਾਗ ਲੈਣਾ ਚਾਹੁੰਦਾ ਹੈ ਤਾਂ ਉਸ ‘ਤੇ ਅਜਿਹੀ ਪਾਬੰਦੀ ਨਹੀਂ ਹੋਣੀ ਚਾਹੀਦੀ। ਪੰਜਾਬ ਸਰਕਾਰ ਇਸ ਖੇਡ ਮੁਕਾਬਲੇ ਵਿਚੋਂ ਬਾਹਰ ਕੀਤੇ ਸਿੱਖ ਖਿਡਾਰੀਆਂ ਨੂੰ ਮੁੜ ਸ਼ਾਮਲ ਕਰਕੇ ਖੇਡ ਦੁਬਾਰਾ ਕਰਵਾਏ। ਅਤੇ ਪੰਜਾਬ ਸਰਕਾਰ ਇਸ ਹਰਕਰ ਤੇ ਤੁਰੰਤ ਮੁਆਫੀ ਮੰਗਣ। ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਟਵੀਟ ਕਰਕੇ ਇਸ ਗੱਲ ਦਾ ਵਿਰੋਧ ਕੀਤਾ ਹੈ।

Tags :