ਐਂਟੀ ਨਾਰਕੋਟਿਕਸ ਟਾਸਕ ਫੋਰਸ ਨੇ 2 ਦਿਨ ਪਹਿਲਾਂ ਗਗਰੇਟ ਵਿੱਚ ਇੱਕ ਅਪਰੇਸ਼ਨ ਦੌਰਾਨ ਕਰੀਬ 28560 ਪਾਬੰਦੀਸ਼ੁਦਾ ਕੈਪਸੂਲ ਬਰਾਮਦ ਕੀਤੇ ਸਨ। ANTF ਦੀ ਇਸ ਕਾਰਵਾਈ ਤੋਂ ਬਾਅਦ ਊਨਾ ਪੁਲਿਸ ਵੀ ਹਰਕਤ ‘ਚ ਆ ਗਈ ਅਤੇ ਅਗਲੇਰੀਆਂ ਪਰਤਾਂ ਦਾ ਪਰਦਾਫਾਸ਼ ਕਰਦਿਆਂ 210 ਪੇਟੀਆਂ ਨਾਜਾਇਜ਼ ਸ਼ਰਾਬ ਅਤੇ 25000 ਪਾਬੰਦੀਸ਼ੁਦਾ ਕੈਪਸੂਲ ਬਰਾਮਦ ਕੀਤੇ ।
ਇਸ ਨਸ਼ਾ ਤਸਕਰੀ ਵਿੱਚ ਪੁਲਿਸ ਨੇ ਚਾਰ ਲੋਕਾਂ ਖਿਲਾਫ ਮਾਮਲਾ ਦਰਜ ਕਰ ਨੂੰ ਗ੍ਰਿਫਤਾਰ ਕੀਤਾ ਹੈ । ਜਿਨ੍ਹਾਂ ‘ਚੋਂ ਮੁੱਖ ਸਰਗਨਾ ਨਗਰ ਪੰਚਾਇਤ ਗਗਰੇਟ ਤੋਂ ਕੌਂਸਲਰ ਵਰਿੰਦਰ ਸ਼ਰਮਾ ਦਾ ਨਾਮ ਪ੍ਰਮੁੱਖ ਹੈ। ਪੁਲਿਸ ਨੇ ਨਗਰ ਪੰਚਾਇਤ ਗਗਰੇਟ ਦੇ ਭਾਜਪਾ ਸਮਰਥਕ ਕੌਂਸਲਰ ਵਰਿੰਦਰ ਸ਼ਰਮਾ ਉਰਫ਼ ਬਿੰਦੂ ਨੂੰ ਮੈਡੀਕਲ ਸਟੋਰ ਦੇ ਸੰਚਾਲਕ ਸਮੇਤ ਗ੍ਰਿਫ਼ਤਾਰ ਕਰ ਲਿਆ।
