ਰਾਹੁਲ ਗਾਂਧੀ ਨੇ ਕੁਲੀਆਂ ਦੀ ਲਾਲ ਕਮੀਜ਼ ਪਾ ਸਿਰ ਤੇ ਚੁੱਕਿਆ ਸਮਾਨ

ਕਾਂਗਰਸ ਸੰਸਦ ਮੈਂਬਰ ਅਤੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨਵੀਂ ਦਿੱਲੀ ਆਨੰਦ ਵਿਹਾਰ ਰੇਲਵੇ ਸਟੇਸ਼ਨ ‘ਤੇ ਪਹੁੰਚੇ ਅਤੇ ਉੱਥੇ ਉਹਨਾ ਨੇ ਪੋਰਟਰਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਦੌਰਾਨ ਰਾਹੁਲ ਨੂੰ ਕੁਲੀਆਂ ਦੀ ਲਾਲ ਕਮੀਜ਼ ਪਾ ਕੇ ਸਿਰ ਤੇ ਸਮਾਨ ਵੀ ਚੁੱਕਿਆ।

ਇਸਤੋਂ ਬਾਅਦ ਉਨ੍ਹਾਂ ਨੇ ਕੁਲੀਆਂ ਨਾਲ ਬੈਠ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਬਾਰੇ ਪੁੱਛਿਆ। ਸ਼ੋਸ਼ਲ ਮੀਡੀਆ ਤੇ ਸ਼ੇਅਰ ਕਰਦੇ ਹੋਏ ਰਾਹੁਲ ਗਾਂਧੀ ਨੇ ਲਿਖਿਆ, ‘ਅੱਜ ਦਿੱਲੀ ਦੇ ਆਨੰਦ ਵਿਹਾਰ ਰੇਲਵੇ ਸਟੇਸ਼ਨ ‘ਤੇ ਆਪਣੇ ਕੁਲੀ ਦੋਸਤਾਂ ਨਾਲ ਮੁਲਾਕਾਤ ਕੀਤੀ।’ ਕਿਹਾ ਕਿ ਮਨ ਵਿਚ ਇਹ ਇੱਛਾ ਕਾਫੀ ਸਮੇਂ ਤੋਂ ਸੀ ਅਤੇ ਉਹਨਾ ਨੇ ਮੈਨੂੰ ਬਹੁਤ ਪਿਆਰ ਨਾਲ ਬੁਲਾਇਆ ਸੀ – ਅਤੇ ਭਾਰਤ ਦੇ ਮਜ਼ਦੂਰ ਭਰਾਵਾਂ ਦੀ ਇਹ ਇੱਛਾ ਕਿਸੇ ਵੀ ਕੀਮਤ ‘ਤੇ ਪੂਰੀ ਹੋਣੀ ਚਾਹੀਦੀ ਹੈ।’ ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਦਿੱਲੀ ਦੇ ਕਰੋਲ ਬਾਗ ਇਲਾਕੇ ਵਿੱਚ ਇੱਕ ਬਾਈਕ ਮਕੈਨਿਕ ਵਰਕਸ਼ਾਪ ਦਾ ਦੌਰਾ ਕੀਤਾ ਸੀ।

Tags :