ਚਰਿੱਤਰ ਤੇ ਸ਼ੱਕ ਹੋਣ ਦੇ ਕਾਰਣ ਪਿਤਾ ਨੇ ਧੀ ਦਾ ਕਤਲ ਕਰ ਗੁੰਮਸ਼ੁਦਗੀ ਦੀ ਲਿਖਾਈ ਰਿਪੋਰਟ

ਮੋਗਾ ਦੇ ਪਿੰਡ ਤਾਰੇਵਾਲਾ ਵਿੱਚ ਇੱਕ ਰਿਸ਼ਤਿਆਂ ਨੂੰ ਸ਼ਰਮਸ਼ਾਰ ਕਰ ਦੇਣ ਵਾਲਾ ਇੱਕ ਮਾਮਲਾ ਸਾਹਮਣੇ ਆਇਆ ਹੈ। ਇਲਾਕੇ ਵਿੱਚ 22-23 ਸਾਲ ਦੀ ਲੜਕੀ ਦੀ ਲਾਸ਼ ਮਿਲਣ ਮਗਰੋਂ ਸਨਸਨੀ ਫੈਲ ਗਈ। ਲੜਕੀ ਦੀ ਪਹਿਚਾਣ ਰਮਨਦੀਪ ਕੌਰ ਵਜੋਂ ਹੋਈ ਹੈ, ਲੜਕੀ ਦੀ ਪਛਾਣ ਉਸ ਦੀ ਚੁੰਨੀ ਤੋਂ ਹੋਈ, ਜਿਸ ਦੇ ਪੈਰ ਬੰਨ੍ਹੇ ਹੋਏ ਸਨ।

ਪੁਲਿਸ ਵੱਲੋ ਜਦੋ ਇਸ ਮਾਮਲੇ ਦੀ ਡੁੰਘਾਈ ਨਾਲ ਜਾਂਚ ਕੀਤੀ ਗਈ ਤਾਂ ਪਤਾ ਲੱਗਿਆ ਕਿ ਲੜਕੀ ਦਾ ਕਤਲ ਉਸਦੇ ਪਿਤਾ ਬਲਦੇਵ ਸਿੰਘ ਨੇ ਹੀ ਕੀਤਾ ਸੀ ਤੇ ਉਸਦਾ ਕਤਲ ਕਰਨ ਤੋਂ ਬਾਅਦ ਉਸਦੀ ਲਾਸ਼ ਖੂਹ ‘ਚ ਸੁੱਟ ਦਿੱਤੀ ਸੀ। ਕਤਲ ਦੇ ਪਿੱਛੇ ਦਾ ਕਾਰਨ ਇਹ ਸੀ ਕਿ ਪਿਤਾ ਨੂੰ ਆਪਣੀ ਧੀ ਦੇ ਚਰਿੱਤਰ ‘ਤੇ ਸ਼ੱਕ ਸੀ ਅਤੇ ਇਸ ਸ਼ੱਕ ਕਾਰਨ ਹੀ ਪਿਤਾ ਨੇ ਰਿਸ਼ਤਿਆਂ ਦੀ ਪਰਵਾਹ ਨਾ ਕਰਦਿਆਂ ਆਪਣੀ ਧੀ ਨੂੰ ਮੌਤ ਘਾਟ ਉਤਾਰ ਦਿੱਤਾ ਹੈ। ਦੋਸ਼ੀ ਪਿਤਾ ਨੂੰ ਗ੍ਰਿਫਤਾਰ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

Tags :