ਨਵਾਂਸ਼ਹਿਰ : ਨਵਾਂਸ਼ਹਿਰ ਦੇ ਪਿੰਡ ਭੰਗਲਾਂ ਦੀ ਮਿਰਤਕ ਆਸ਼ਾ ਰਾਣੀ ਦੀ ਮਾਤਾ ਤੇ ਭੈਣ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਉਹਨਾ ਦੀ ਧੀ ਆਸ਼ਾ ਰਾਣੀ ਨੂੰ ਉਸ ਦੇ ਪਤੀ ਸੁਖਬੀਰ ਪਾਲ ਸਿੰਘ ਤੇ ਬਾਕੀ ਪਰਿਵਾਰਿਕ ਮੈਂਬਰਾਂ ਵੱਲੋਂ ਗਲ ਘੁੱਟ ਕੇ ਮਾਰਿਆ ਗਿਆ ਹੈ । ਉਹਨਾਂ ਦੱਸਿਆ ਕਿ 10 ਤਰੀਕ ਰਾਤ 9 ਵਜੇ ਤੱਕ ਅਸੀਂ ਫੋਨ ਤੇ ਆਸ਼ਾ ਰਾਣੀ ਦੇ ਪਤੀ ਨਾਲ ਸੰਪਰਕ ਕਰਦੇ ਰਹੇ ਉਹ ਲਾਰੇ ਲਾ ਕੇ ਕਹਿੰਦਾ ਰਿਹਾ ਕਿ ਮੈਂ ਹੁਣ ਗੱਲ ਕਰਾਂਦਾ ਜਾਂ ਠਹਿਰ ਕੇ ਗੱਲ ਕਰਾਦਾਂ।ਫਿਰ ਉਸ ਦਾ ਫੋਨ ਬੰਦ ਆਉਣ ਲੱਗ ਪਿਆ । ਸੁਖਬੀਰ ਪਾਲ ਉਸ ਦਾ ਪਤੀ ਜਿਸ ਨੇ ਆਸ਼ਾ ਰਾਣੀ ਦੀ ਮ੍ਰਿਤਕ ਨੂੰ ਆਪ ਹੀ ਨਵਾਂ ਸ਼ਹਿਰ ਦੇ ਮੁਰਚਰੀ ਘਰ ਦੇ ਵਿੱਚ ਰੱਖਿਆ ਸੀ । DSP ਰਾਜ ਕੁਮਾਰ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਸਾਨੂੰ ਇਤਲਾਹ ਮਿਲੀ ਸੀ ਕਿ ਇੱਕ ਲੜਕੀ ਦੀ ਡੈਡ ਬਾਡੀ ਸ਼ਮਸ਼ਾਨ ਘਾਟ ਦੇ ਮੁਰਚਰੀ ਪਈ ਹੈ ਫਿਰ ਇਸ ਸਬੰਧੀ ਛਾਣਵਾਨ ਕੀਤੀ ਤਾਂ ਪਤਾ ਲੱਗਾ ਕਿ ਇਹ ਲੜਕੀ ਜਿਲਾ ਹੁਸ਼ਿਆਰਪੁਰ ਦੇ ਇੱਕ ਪਿੰਡ ਦੀ ਹੈ ਜੋ ਅਤੇ 10 ਤਰੀਕ ਤੋਂ ਲਾਪਤਾ ਹੋਇਆ ਜੋ ਪਰਿਵਾਰਿਕ ਮੈਂਬਰ ਬਿਆਨ ਦਰਜ ਕਰਾਣਗੇ ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ ਲੇਕਿਨ ਜਿਸ ਲੜਕੀ ਦੇ ਨਾਲ ਲੜਕੀ ਦੀ ਸ਼ਾਦੀ ਹੋਈ ਸੀ ਉਸ ਵੱਲੋਂ ਵੀ ਕੋਈ ਜਹਿਰੀਲਾ ਪਦਾਰਥ ਨਿਕਲ ਕੇ ਆਤਮ ਹੱਤਿਆ ਦੀ ਕੋਸ਼ਿਸ਼ ਕੀਤੀ ਤੇ ਉਸ ਸਿਵਲ ਹਸਪਤਾਲ ਨਵਾਂ ਸ਼ਹਿਰ ਵਿੱਚ ਜੇਰੇ ਇਲਾਜ ਹੈ।
