ਤੇਜ਼ ਰਫਤਾਰ ਬੱਸ ਨੇ ਖੜ੍ਹੀ ਬੱਸ ਨੂੰ ਮਾਰੀ ਟੱਕਰ, 12 ਲੋਕਾਂ ਦੀ ਮੌਤ, 23 ਜ਼ਖਮੀ

ਐਤਵਾਰ ਤੜਕੇ ਮੁੰਬਈ-ਨਾਗਪੁਰ ਸਮ੍ਰਿਧੀ ਐਕਸਪ੍ਰੈਸ ਵੇਅ ‘ਤੇ ਵੈਜਾਪੁਰ ਨੇੜੇ ਇਕ ਵੱਡਾ ਹਾਦਸਾ ਵਾਪਰਨ ਦੀ ਖਬਰ ਮਿਲੀ ਹੈ। ਦੱਸ ਦਈਏ ਕਿ ਤੇਜ਼ ਰਫਤਾਰ ਟਰੱਕ ਦੀ ਇੱਕ ਖੜ੍ਹੀ ਬੱਸ ਨਾਲ ਟਕਰ ਹੋ ਗਈ। ਇਸ ਹਾਦਸੇ ਵਿੱਚ ਕਰੀਬ 12 ਲੋਕਾਂ ਦੀ ਮੌਤ ਹੋ ਗਈ ਜਦਕਿ 23 ਜ਼ਖਮੀ ਹੋ ਗਏ।

ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਸਵੇਰੇ ਕਰੀਬ 1.15 ਵਜੇ ਵਾਪਰੀ ਜਦੋਂ ਯਾਤਰੀ ਬੱਸ ਤੀਰਥ ਯਾਤਰਾ ਤੋਂ ਬਾਅਦ ਬੁਲਢਾਣਾ ਤੋਂ ਛਤਰਪਤੀ ਸੰਭਾਜੀਨਗਰ (ਔਰੰਗਾਬਾਦ) ਹੁੰਦੇ ਹੋਏ ਨਾਸਿਕ ਜਾ ਰਹੀ ਸੀ ਅਤੇ ਹਾਈਵੇਅ ਦੇ ਕਿਨਾਰੇ ਕੁਝ ਸਮੇਂ ਲਈ ਰੁਕ ਗਈ। ਇਸ ਦੌਰਾਨ ਅਚਾਨਕ ਟਰੱਕ ਨੇ ਉਸਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਜ਼ਖਮੀਆ ਦਾ ਇਲਾਜ ਜਾਰੀ ਹੈ।

Tags :