ਧੀ ਦਾ ਪੇਪਰ ਦਿਵਾਉਣ ਜਾ ਰਹੇ ਪਿਉ-ਧੀ ਦੀ ਸੜਕ ਹਾਦਸੇ ਵਿੱਚ ਹੋਈ ਮੌਤ

ਹਰਿਆਣਾ ਦੇ ਭਿਵਾਨੀ ਵਿੱਚ ਇਕ ਸੜਕ ਹਾਦਸੇ ‘ਚ ਪਿਓ-ਧੀ ਦੀ ਦਰਦਨਾਕ ਮੌਤ ਹੋ ਜਾਣ ਦੀ ਖਬਰ ਮਿਲੀ ਹੈ। ਪਿਤਾ ਆਪਣੀ ਬੇਟੀ ਦਾ CET ਦਾ ਪੇਪਰ ਦਿਵਾਉਣ ਲਈ ਬਾਈਕ ‘ਤੇ ਲੈ ਕੇ ਜਾ ਰਿਹਾ ਸੀ ਅਤੇ ਇਸੇ ਦੌਰਾਨ ਜੂਈ ਨਹਿਰ ਨੇੜੇ ਕਿਸੇ ਅਣਪਛਾਤੇ ਵਾਹਨ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਦੋਵਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਦੱਸਿਆ ਜਾਂਦਾ ਹੈ ਕਿ ਪਿੰਡ ਅਸਲਵਾਸ ਦੂਬੀਆ ਦਾ ਸਾਬਕਾ ਸਰਪੰਚ 45 ਸਾਲਾ ਮਦਨ ਸ਼ਰਮਾ ਆਪਣੀ 21 ਸਾਲਾ ਬੇਟੀ ਪ੍ਰੀਤੀ ਨੂੰ CET ਦਾ ਪੇਪਰ ਦਿਵਾਉਣ ਲਈ ਬਾਈਕ ‘ਤੇ ਭਿਵਾਨੀ ਆ ਰਿਹਾ ਸੀ। ਪੁਲਿਸ ਨੇ ਲ਼ਾਸ਼ਾ ਨੂੰ ਕਬਜੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Tags :