ਭਾਰਤ ਨੇ ਨਿਊਜ਼ਲੈਂਡ ਨੂੰ 4 ਵਿਕਟਾਂ ਨਾਲ ਹਰਾਇਆ

ਭਾਰਤ ਨੇ ਵਿਸ਼ਵ ਕੱਪ 2023 ਵਿੱਚ ਲਗਾਤਾਰ ਪੰਜਵੀਂ ਜਿੱਤ ਹਾਸਲ ਕਰਕੇ ਇਤਿਹਾਸ ਰੱਚ ਦਿੱਤਾ ਹੈ। ਟੀਮ ਨੇ ਨਿਊਜ਼ੀਲੈਂਡ ਨੂੰ 4 ਵਿਕਟਾਂ ਨਾਲ ਹਰਾਇਆ ਅਤੇ ਭਾਰਤੀ ਟੀਮ ਨੇ 20 ਸਾਲ ਬਾਅਦ ਇਸ ਟੂਰਨਾਮੈਂਟ ‘ਚ ਕੀਵੀਆਂ ‘ਤੇ ਜਿੱਤ ਦਰਜ ਕੀਤੀ ਹੈ। ਇਸ ਜਿੱਤ ਨਾਲ ਭਾਰਤੀ ਟੀਮ ਅੰਕ ਸੂਚੀ ਵਿੱਚ ਸਿਖਰ ਉਤੇ ਆ ਗਈ ਹੈ।

ਅਜਿਹੇ ‘ਚ ਭਾਰਤ ਦੇ ਟਾਪ-4 ‘ਚ ਪਹੁੰਚਣ ਦੀਆਂ ਸੰਭਾਵਨਾਵਾਂ ਮਜ਼ਬੂਤ ​​ਹੋ ਗਈਆਂ ਹਨ। ਹੁਣ ਟੀਮ ਨੂੰ 4 ‘ਚੋਂ ਸਿਰਫ 2 ਮੈਚ ਜਿੱਤਣੇ ਹੋਣਗੇ। ਭਾਰਤੀ ਟੀਮ ਨੇ 48 ਓਵਰਾਂ ‘ਚ 6 ਵਿਕਟਾਂ ‘ਤੇ 274 ਦੌੜਾਂ ਦਾ ਟੀਚਾ ਹਾਸਲ ਕਰ ਲਿਆ। ਵਿਰਾਟ ਕੋਹਲੀ ਨੇ 104 ਗੇਂਦਾਂ ‘ਤੇ 95 ਦੌੜਾਂ ਦੀ ਪਾਰੀ ਖੇਡੀ, ਜਦਕਿ ਮੁਹੰਮਦ ਸ਼ਮੀ ਨੇ 5 ਵਿਕਟਾਂ ਲਈਆਂ।

Tags :