ਜ਼ਹਾਜ ਵਿੱਚ ਭਾਰਤੀ ਮੂਲ ਦੇ ਇੱਕ ਬ੍ਰਿਟਿਸ਼ ਡਾਕਟਰ ਨੇ ਯਾਤਰੀ ਦੀ ਬਚਾਈ ਜਾਨ

ਲੰਡਨ ਤੋਂ ਬੈਂਗੁਲਰ ਜਾ ਰਹੇ ਜਹਾਜ਼ ਵਿੱਚ ਭਾਰਤੀ ਮੂਲ ਦੇ ਇੱਕ ਬ੍ਰਿਟਿਸ਼ ਡਾਕਟਰ ਨੇ ਇਕ ਯਾਤਰੀ ਦੀ ਜਾਨ ਬਚਾ ਲਈ। ਮਿਲੀ ਜਾਣਕਾਰੀ ਦੇ ਅਨੁਸਾਰ, ਬਰਮਿੰਘਮ ਦੇ ਕੁਈਨ ਐਲਿਜਾਬੇਥ ਹਸਪਤਾਲ ਵਿੱਚ ਕੰਮ ਕਰਨ ਵਾਲੇ ਡਾਕਟਰ ਵਿਸ਼ਵਰਾਜ ਵੇਮਾਲਾ ਉਮਰ 48 ਸਾਲ ਆਪਣੀ ਮਾਂ ਨਾਲ ਭਾਰਤ ਜਾ ਰਹੇ ਸਨ ਤਾਂ ਇਸ ਦੋਰਾਨ ਇੱਕ ਯਾਤਰੀ ਨੂੰ ਦਿਲ ਦਾ ਦੌਰਾ ਪੈ ਗਿਆ ਜਿਸਤੋਂ ਬਾਅਦ ਡਾਕਟਰ ਨੇ ਜ਼ਹਾਜ ਵਿੱਚ ਮੌਜੂਦ ਮੈਡੀਕਲ ਉਪਕਰਣਾ ਦੀ ਸਹਾਇਤਾ ਨਾਲ ਵਿਅਕਤੀ ਦਾ ਇਲਾਜ ਕੀਤਾ। ਇਸ ਦੋਰਾਨ ਡਾਕਟਰ ਨੇ ਕਿਹਾ ਕਿ ਉਸਦਾ ਜ਼ਹਾਜ ਵਿੱਚ ਅਜਿਹਾ ਤਜੁਰਬਾ ਉਸਨੂੰ ਹਮੇਸ਼ਾ ਯਾਦ ਰਹੇਗਾ।

Tags :