ਜਲੰਧਰ ਦੇ ਬਿਲਗਾ ਵਿੱਚ ਇੱਕ ਵਿਅਕਤੀ ਦਾ ਬੇਸਬਾਲ ਬੈਟ ਨਾਲ ਹਮਲਾ ਕਰਕੇ ਬੇਰਹਿਮੀ ਦੇ ਨਾਲ ਕਤਲ ਕਰ ਦੇਣ ਦੀ ਖਬਰ ਮਿਲੀ ਹੈ। ਮ੍ਰਿਤਕ ਦੀ ਪਹਿਚਾਣ ਜਸਦੀਪ ਸਿੰਘ ਉਰਫ ਜੱਗੀ ਵਾਸੀ ਪਿੰਡ ਪੱਤੀ ਬੱਗਾ ਵਜੋਂ ਹੋਈ ਹੈ।
ਇਸ ਮਾਮਲੇ ‘ਚ ਜਲੰਧਰ ਦੇਹਾਤ ਦੇ ਥਾਣਾ ਬਿਲਗਾ ਦੀ ਪੁਲਿਸ ਨੇ ਚੰਦਨ ਕੁਮਾਰ, ਗੁਰਪ੍ਰੀਤ, ਸਾਜਨ ਘਈ, ਜਸਕਰਨ ਸਿੰਘ ਅਤੇ ਪਿੰਡ ਸਾਹਿਲ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤਾ ਗਈ ਹੈ।
