ਮੋਟਰ ਸਾਈਕਲ ਲੁਟੇਰੇ ਔਰਤ ਕੋਲੋ ਪਰਸ ਖੋਹ ਹੋਏ ਫਰਾਰ, ਵਾਰਦਾਤ ਕੈਮਰੇ ਵਿੱਚ ਕੈਦ

ਦੇਰ ਸ਼ਾਮ ਹੀਓ ਰੋਡ ਤੇ ਪੈਂਦੀ ਚੂੰਗੀ ਲਾਗੇ ਤਿੰਨ ਨੰਬਰ ਟਿਊਵੈਲ ਕੋਲੋ ਤਿੰਨ ਮੋਟਰ ਸਾਈਕਲ ਸਵਾਰ ਲੁਟੇਰਿਆ ਵੱਲੋਂ ਰਾਹ ਜਾਦੀਆਂ ਅੋਰਤਾ ਕੋਲੋ ਪਰਸ ਲੁੱਟ ਕੇ ਲਿਜਾਣ ਦੀ ਖ਼ਬਰ ਮਿਲੀ ਹੈ ।ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਲੁੱਟ ਦਾ ਸ਼ਿਕਾਰ ਹੋਈਆ ਔਰਤਾਂ ਦੇ ਪਰਿਵਾਰਕ ਮੈਂਬਰਾ ਨੇ ਦੱਸਿਆ ਕਿ ਉਹ ਦੇਰ ਸ਼ਾਮ ਬਾਜ਼ਾਰ ਵਿੱਚੋ ਘਰੇਲੂ ਜਰੂਰੀ ਸਾਮਾਨ ਲੈਕੇ ਘਰ ਨੂੰ ਆ ਰਹੀ ਸੀ ਜਦੋ ਉਹ ਤਿੰਨ ਨੰਬਰ ਟਿਊਵੈਂਲ ਦੇ ਨਾਲ ਵਾਲੀ ਗਲੀ ਆਪਣੇ ਘਰ ਨੂੰ ਜਾਣ ਵਾਲੇ ਰਸਤੇ ਤੇ ਮੁੜੀਆ ਸਨ ,ਤਾ ਤਿੰਨ ਮੋਟਰ ਸਾਈਕਲ ਸਵਾਰ ਲੁਟੇਰਿਆ ਵਿੱਚੋ ਇਕ ਲੁੁਟੇਰੇ ਨੇ ਉਨ੍ਹਾਂ ਨੂੰ ਘੇਰ ਲਿਆ ਤੇ ਉਨ੍ਹਾਂ ਦੇ ਹੱਥ ਵਿੱਚ ਫੜ੍ਹਿਆ ਪਰਸ ਖੋਹ ਲਿਆ, ਅਤੇ ਮੋਟਰ ਸਾਈਕਲ ਤੇ ਸਵਾਰ ਹੋ ਕੇ ਫਰਾਰ ਹੋ ਗਏ । ਉਨ੍ਹਾਂ ਦੱਸਿਆ ਕਿ ਲੁੱਟ ਦਾ ਸ਼ਿਕਾਰ ਦੋਨੋ ਔਰਤਾਂ ਉਨ੍ਹਾਂ ਦੇ ਮਗਰ ਦੂਰ ਤੱਕ ਭੱਜੀਆਂ ਪਰ ਲੁਟੇਰੇ ਹੱਥ ਨਹੀਂ ਆਏ ।