ਪੰਜਾਬ ਵਿੱਚ ਚਾਈਨਾ ਡੋਰ ਦਾ ਕਹਿਰ ਲਗਾਤਾਰ ਦੇਖਣ ਨੂੰ ਮਿਲ ਰਿਹਾ ਹੈ ਅਤੇ ਲਗਾਤਾਰ ਇਹ ਚਾਈਨਾ ਡੋਰ ਕਿਸੇ ਨਾ ਕਿਸੇ ਦੀ ਜਾਨ ਦਾ ਕਰਾਣ ਬਣ ਰਹੀਆ ਹਨ। ਅਜਿਹਾ ਹੀ ਇੱਕ ਹੋਰ ਮਾਮਲਾ ਜਗਰਾਓ ਦੇ ਪਿੰਡ ਬੱਦੋਵਾਲ ਤੋ ਸਾਹਮਣੇ ਆਇਆ ਜਿੱਥੇ ਕਿ ਚਾਈਨਾ ਡੋਰ ਨੇ 7 ਸਾਲਾ ਬੱਚੇ ਦੀ ਜਾਨ ਲੈ ਲਈ ਇਸ ਦੋਰਾਨ ਉਸਦੇ ਦੋਸਤ ਨੇ ਉਸਨੂੰ ਬਚਾਉਣ ਦੀ ਕੋਸਿਸ਼ ਕੀਤੀ ਤਾਂ ਉਹ ਵੀ ਇਸ ਹਾਦਸੇ ਦਾ ਸ਼ਿਕਾਰ ਹੋ ਗਿਆ। ਜਾਣਕਾਰੀ ਅਨੁਸਾਰ ਪਿੰਡ ਬੱਦੋਵਾਲ ਦੇ ਗੁਰਭੇਜ ਸਿੰਘ ਦਾ 7 ਸਾਲਾ ਬੱਚਾ ਮਨਕੀਰਤ ਸਿੰਘ ਚਾਈਨਾ ਡੋਰ ਨਾਲ ਪਤੰਗ ਉਡਾ ਰਿਹਾ ਸੀ, ਜਿਸ ਦੌਰਾਨ ਉਸਦਾ ਪਤੰਗ ਬਿਜਲੀ ਦੀਆਂ ਤਾਰਾਂ ਵਿੱਚ ਫਸ ਗਿਆ। ਜਦੋਂ ਉਸ ਨੇ ਡੋਰ ਨੂੰ ਖਿੱਚਿਆ ਤਾਂ ਅਚਾਨਕ ਪਲਾਸਟਿਕ ਦੀ ਡੋਰ ਹੋਣ ਕਾਰਨ ਕਰੰਟ ਦੀ ਲਪੇਟ ਵਿੱਚ ਆ ਗਿਆ, ਜਿਸ ਕਾਰਨ ਉਸਦੀ ਮੌਤ ਹੋ ਗਈ। ਇਸ ਦੋਰਾਨ 10 ਸਾਲਾ ਅਮਨਪ੍ਰੀਤ ਸਿੰਘ ਨੇ ਉਸਨੂੰ ਬਚਾਉਣ ਦੀ ਕੋਸਿਸ਼ ਕੀਤੀ ਪਰ ਉਹ ਵੀ ਕਰੰਟ ਦੀ ਲਪੇਟ ਵਿੱਚ ਆ ਗਿਆ। ਅਮਨਪ੍ਰੀਤ ਦੇ ਦੋਵੇਂ ਹੱਥ ਝੁਲਸ ਗਏ। ਜਿਸਦਾ ਇਲਾਜ ਇੱਕ ਨਿਜੀ ਹਸਪਤਾਲ ਵਿੱਚ ਚੱਲ ਰਿਹਾ ਹੈ।
