ਮਨੀਲਾ ਵਿੱਚ ਫ਼ਿਰੋਜ਼ਪੁਰ ਦੇ ਪਿੰਡ ਉਗੋਕੇ ਦੇ ਇੱਕ ਹੋਰ ਪੰਜਾਬੀ ਨੌਜਵਾਨ ਲਖਵਿੰਦਰ ਸਿੰਘ ਦੀ ਮਨੀਲਾ ਵਿੱਚ ਗੋਲੀਆਂ ਮਾਰ ਕੇ ਹੱਤਿਆ ਕਰ ਦੇਣ ਦੀ ਖਬਰ ਮਿਲੀ ਹੈ। ਜਾਣਕਾਰੀ ਦਿੰਦਿਆ ਮ੍ਰਿਤਕ ਦੇ ਪਿਤਾ ਅਤੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਲਖਵਿੰਦਰ ਸਿੰਘ ਉਮਰ ਕਰੀਬ 27 ਸਾਲ ਸੀ ਉਹ 4 ਸਾਲ ਪਹਿਲਾਂ ਰੋਜ਼ੀ-ਰੋਟੀ ਲਈ ਮਨੀਲਾ ਗਿਆ ਸੀ ਅਤੇ ਉਥੇ ਦੋਵੇਂ ਪਤੀ-ਪਤਨੀ ਰਹਿ ਰਹੇ ਸਨ ਅਤੇ ਉਹ ਉਥੇ ਫਾਈਨਾਂਸ ਦਾ ਕੰਮ ਕਰਦੇ ਸੀ ਤੇ ਜਦੋ ਉਹ ਆਪਣੇ ਘਰ ਤੋ ਕੰਮ ਲਈ ਜਾ ਰਿਹਾ ਸੀ ਤਾ ਇਸ ਦੋਰਾਨ ਉਸਦਾ ਰਾਸਤੇ ਦੇ ਵਿੱਚ ਕਿਸੇ ਅਣਪਛਾਤਿਆ ਨੇ ਗੋਲੀਆ ਮਾਰ ਕੇ ਕਤਲ ਕਰ ਦਿੱਤਾ।
ਉਹਨਾਂ ਦੱਸਿਆ ਕਿ ਇਹ ਮਾਮਲਾ ਲੁੱਟ-ਖੋਹ ਦਾ ਨਹੀ ਜਾਪਦਾ ਹੈ ਕਿਉਕਿ ਲਖਵਿੰਦਰ ਦੀ ਲਾਸ਼ ਕੋਲੋ ਪੈਸੇ ਪਏ ਸਨ। ਪਰਿਵਾਰ ਨੇ ਦੋਸ਼ ਲਗਾਇਆ ਕਿ ਉਹਨਾਂ ਦੇ ਪੁੱਤਰ ਦਾ ਕਤਲ ਪੁਰਾਣੀ ਰੰਜਿਸ਼ ਨੂੰ ਲੈ ਕੇ ਕੀਤਾ ਗਿਆ ਹੈ।
