Canada ‘ਚ ਰਹਿਣ ਵਾਲੇ ਪੱਕੇ ਹੋਣ ਲਈ ਹੋ ਜਾਓ ਤਿਆਰ! ਸਰਕਾਰ 14 ਲੱਖ ਲੋਕਾਂ ਨੂੰ ਦੇ ਸਕਦੀ ਹੈ PR

ਚੰਡੀਗੜ੍ਹ: ਕੈਨੇਡਾ ‘ਚ ਰਹਿਣ ਵਾਲਿਆਂ ਲਈ ਬੇਹਦ ਖਾਸ ਖਬਰ ਸਾਹਮਣੇ ਆ ਰਹੀ ਹੈ। ਕੈਨੇਡਾ ਸਰਕਾਰ ਅਗਲੇ 3 ਸਾਲਾਂ ‘ਚ ਕਰੀਬ 14 ਲੱਖ ਲੋਕਾਂ ਨੂੰ ਪੀ.ਆਰ. ਦੇ ਸਕਦੀ ਹੈ। ਖਬਰਾਂ ਦੀ ਮੰਨਿਏ ਤਾਂ ਸਾਲ 2024 ਵਿੱਚ ਕੈਨੇਡਾ ਸਰਕਾਰ 4 ਲੱਖ 85 ਹਜ਼ਾਰ ਲੋਕਾਂ ਨੂੰ ਪੀਆਰ ਦੇਵੇਗੀ ਜੋ ਕਿ 2025 ਵਿੱਚ 5 ਲੱਖ ਤੱਕ ਹੋ ਜਾਵੇਗੀ। ਇਸ ਉੱਤੇ ਕੈਨੇਡਾ ਸਰਕਾਰ ਦਾ ਕਹਿਣਾ ਹੈ ਕਿ ਕੈਨੇਡਾ ਵਿੱਚ ਇਸ ਵੇਲੇ 1 ਮਿਲੀਅਨ ਅਸਾਮੀਆਂ ਹਨ ਅਤੇ ਇਨ੍ਹਾਂ ਨੂੰ ਭਰਨ ਦੀ ਜਰੂਰਤ ਹੈ। ਇੱਥੇ ਮਜ਼ਦੂਰਾਂ ਦੀ ਘਾਟ ਹੈ, ਇਸ ਲਈ ਕੈਨੇਡੀਅਨ ਸਰਕਾਰ ਹੋਰਾਂ ਦੇਸ਼ਾਂ ਤੋਂ ਆਏ ਲੋਕਾਂ ਨੂੰ ਵੱਧ ਤੋ ਵੱਧ ਕੈਨੇਡਾ ਆਉਣ ਲਈ ਬੁਲਾ ਰਹੀ ਹੈ। ਕੈਨੇਡੀਅਨ ਸਰਕਾਰ ਦਾ ਕਹਿਣਾ ਹੈ ਕਿ ਸਾਲ 2030 ਤੱਕ 9 ਮਿਲੀਅਨ ਲੋਕ ਸੇਵਾਮੁਕਤ ਹੋ ਜਾਣਗੇ ਅਤੇ ਉਨ੍ਹਾਂ ਦੀ ਗਿਣਤੀ ਕੈਨੇਡਾ ਦੀ ਕੁੱਲ ਆਬਾਦੀ ਦੇ 25 ਫੀਸਦੀ ਦੇ ਬਰਾਬਰ ਹੈ।